ਨਸ਼ੇ ਵਾਲੀ ਕੋਲਡ ਡ੍ਰਿੰਕ ਪਿਆ ਕੇ ਲਡ਼ਕੀ ਨਾਲ ਕੀਤਾ ਜਬਰ-ਜ਼ਨਾਹ
Sunday, Nov 24, 2019 - 11:06 PM (IST)

ਗੁਰੂਹਰਸਹਾਏ, (ਆਵਲਾ)- ਜਬਰ-ਜ਼ਨਾਹ ਪੀਡ਼ਤ ਲਡ਼ਕੀ ਵੱਲੋਂ ਲਾਏ ਦੋਸ਼ਾਂ ਤਹਿਤ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਇਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਮਾਮਲੇ ਦੀ ਤਫਤੀਸ਼ੀ ਅਫਸਰ ਏ. ਐੱਸ. ਆਈ. ਗੁਰਕੰਵਲ ਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀਡ਼ਤ ਲਡ਼ਕੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਾਏ ਕਿ ਉਹ ਆਪਣੀ ਰਿਸ਼ਤੇਦਾਰੀ ਵਿਚ ਜਾਣ ਲਈ ਬੱਸ ਅੱਡਾ ਗੋਲੂ ਕਾ ਮੋਡ਼ ਵਿਖੇ ਖਡ਼੍ਹੀ ਸੀ ਅਤੇ ਉਥੇ ਇਕ ਦੁਕਾਨ ’ਤੇ ਉਨ੍ਹਾਂ ਦਾ ਗੁਆਂਢੀ ਜਸਵਿੰਦਰ ਸਿੰਘ ਖਡ਼੍ਹਾ ਸੀ, ਜੋ ਉਸ ਨੂੰ ਕਹਿਣ ਲੱਗਾ ਕਿ ਇਥੇ ਦੁਕਾਨ ’ਤੇ ਬੈਠ, ਮੈਂ ਵੀ ਉਸੇ ਪਿੰਡ ਵੱਲ ਜਾਣਾ ਹੈ, ਮੈਂ ਤੈਨੂੰ ਛੱਡ ਆਵਾਂਗਾ। ਪੀਡ਼ਤ ਲਡ਼ਕੀ ਅਨੁਸਾਰ ਥੋਡ਼੍ਹੀ ਦੇਰ ਬਾਅਦ ਜਸਵਿੰਦਰ ਸਿੰਘ ਨੇ ਕੋਲਡ ਡ੍ਰਿੰਕ ਵਿਚ ਕੋਈ ਨਸ਼ੇ ਵਾਲੀ ਵਸਤੂ ਮਿਲਾ ਕੇ ਪਿਆ ਦਿੱਤੀ, ਜਿਸ ਤੋਂ ਬਾਅਦ ਜਸਵਿੰਦਰ ਨੇ ਉਸ ਨਾਲ ਕਮਰੇ ਵਿਚ ਲਿਜਾ ਕੇ ਜਬਰ-ਜ਼ਨਾਹ ਕੀਤਾ ਅਤੇ ਧਮਕੀਆਂ ਦਿੱਤੀਆਂ। ਪੁਲਸ ਅਧਿਕਾਰੀ ਨੇ ਦੱਸਿਆ ਕਿ ਨਾਮਜ਼ਦ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।