ਨਸ਼ੇੜੀ ਪਤੀ ਨੇ ਮਾਂ-ਪਿਓ ਨਾਲ ਮਿਲ ਪਤਨੀ ਦੀ ਕੀਤੀ ਕੁੱਟ-ਮਾਰ, ਸਰੀਰ ’ਤੇ ਲਾਈ ਗਰਮ ਪ੍ਰੈੱਸ

05/19/2022 8:19:02 PM

ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਬਟਾਲਾ ਵਿਖੇ ਇਕ ਪਤੀ ਵਲੋਂ ਪਤਨੀ ਦੀ ਬੇਰਹਿਮੀ ਨਾਲ ਮਾਰ ਕੁੱਟ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਮਨਪ੍ਰੀਤ ਕੌਰ ਪੁੱਤਰੀ ਜਗਜੀਤ ਸਿੰਘ ਵਾਸੀ ਰੱਤੜ ਛੱਤੜ ਨੇ ਦੱਸਿਆ ਕਿ ਸੰਨ 2009 ਵਿਚ ਮੇਰਾ ਵਿਆਹ ਪਿੰਡ ਕੋਹਾਲੀ ਦੇ ਰਹਿਣ ਵਾਲੇ ਨਵਜੋਤ ਸਿੰਘ ਪੁੱਤਰ ਮਲਕੀਤ ਸਿੰਘ ਨਾਲ ਹੋਇਆ ਸੀ ਅਤੇ ਮੇਰੀਆਂ ਦੋ ਬੇਟੀਆਂ ਹਨ। ਮੇਰਾ ਪਤੀ ਨਸ਼ੇ ਕਰਨ ਦਾ ਆਦੀ ਹੈ ਤੇ ਨਸ਼ੇ ਦੀ ਹਾਲਤ ਵਿਚ ਮੇਰੀ ਮਾਰ ਕੁੱਟ ਕਰਦਾ ਰਹਿੰਦਾ ਹੈ।

ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: ਪਿਤਾ ਤੇ ਤਾਏ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 16 ਸਾਲਾ ਨੌਜਵਾਨ, ਇੰਝ ਲਾਇਆ ਮੌਤ ਨੂੰ ਗਲ

ਬੀਤੇ ਦਿਨ ਵੀ ਮੇਰੇ ਪਤੀ, ਸੱਸ ਅਤੇ ਸਹੁਰੇ ਨੇ ਮੇਰੀ ਬੇਰਹਿਮੀ ਨਾਲ ਮਾਰ ਕੁੱਟ ਕੀਤੀ ਅਤੇ ਮੇਰੇ ਗਰਮ ਪ੍ਰੈੱਸਾਂ ਵੀ ਲਗਾਈਆਂ, ਜਿਸ ਨਾਲ ਮੈਨੂੰ ਕਾਫੀ ਅੰਦਰੂਨੀ ਸੱਟਾਂ ਲੱਗੀਆਂ। ਉਪਰੰਤ ਮੈਨੂੰ ਕਮਰੇ ਵਿਚ ਬੰਦ ਕਰ ਦਿੱਤਾ। ਉਸ ਦੱਸਿਆ ਕਿ ਇਸ ਤੋਂ ਬਾਅਦ ਮੇਰਾ ਉਕਤ ਪਤੀ ਪਿੰਡ ਦੇ ਕੁਝ ਵਿਅਕਤੀਆਂ ਦੀ ਮਦਦ ਨਾਲ ਗੱਡੀ ਕਰਕੇ ਮੈਨੂੰ ਮੇਰੇ ਮਾਸੜ ਦੇ ਘਰ ਕਪੂਰਥਲਾ ਦੇ ਪਿੰਡ ਬੁੱਢਾ ਥੇਹ ਵਿਖੇ ਛੱਡ ਆਇਆ।

ਪੜ੍ਹੋ ਇਹ ਵੀ ਖ਼ਬਰ: ਬਲੈਕ ਫੰਗਸ ਦਾ ਕਹਿਰ ਅੱਜ ਵੀ ਜਾਰੀ, ਗੁਰਦਾਸਪੁਰ ਦੇ ਮਰੀਜ਼ ਨੂੰ ਗੁਆਉਣੀ ਪਈ ਆਪਣੀ ਇਕ ਅੱਖ

ਉਪਰੰਤ ਮੇਰੇ ਮਾਸੜ ਨੇ ਮੇਰੀ ਮਾਤਾ ਲਖਵਿੰਦਰ ਕੌਰ ਨੂੰ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਅਤੇ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ। ਪੀੜਤਾ ਮਨਪ੍ਰੀਤ ਕੌਰ ਨੇ ਐੱਸ.ਐੱਸ.ਪੀ ਬਟਾਲਾ ਕੋਲੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਮੇਰੇ ਪਤੀ ਅਤੇ ਸਹੁਰੇ ਪਰਿਵਾਰ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਕੇ ਮੈਨੂੰ ਇਨਸਾਫ ਦਿੱਤਾ ਜਾਵੇ।

ਪੜ੍ਹੋ ਇਹ ਵੀ ਖ਼ਬਰ:  ਪਿਆਰ ’ਚ ਧੋਖਾ ਮਿਲਣ ’ਤੇ ਨੌਜਵਾਨ ਨੇ ਜ਼ਹਿਰ ਨਿਗਲ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਹੋਏ ਕਈ ਖ਼ੁਲਾਸੇ


rajwinder kaur

Content Editor

Related News