ਏ. ਡੀ. ਸੀ ਪੀ-2 ਨੇ ਥਾਣਾ ਨੰਬਰ 3 ਦੀ ਕੀਤੀ ਅਚਨਚੇਤ ਚੈਕਿੰਗ, ਕਬਾੜ ਨੂੰ ਚੁੱਕਣ ਦੇ ਦਿੱਤੇ ਆਦੇਸ਼ (ਤਸਵੀਰਾਂ)

Tuesday, Jul 18, 2017 - 06:52 PM (IST)

ਏ. ਡੀ. ਸੀ ਪੀ-2 ਨੇ ਥਾਣਾ ਨੰਬਰ 3 ਦੀ ਕੀਤੀ ਅਚਨਚੇਤ ਚੈਕਿੰਗ, ਕਬਾੜ ਨੂੰ ਚੁੱਕਣ ਦੇ ਦਿੱਤੇ ਆਦੇਸ਼  (ਤਸਵੀਰਾਂ)

ਜਲੰਧਰ(ਸੋਨੂੰ)— ਥਾਣਾ ਨੰਬਰ-3 'ਚ ਮੰਗਲਵਾਰ ਨੂੰ ਏ. ਡੀ. ਸੀ. ਪੀ-2 ਸੁਧਰਵਿਧੀ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਦੇ ਇਸ ਤਰ੍ਹਾਂ ਅਚਾਨਕ ਪਹੁੰਚਣ 'ਤੇ ਉਥੇ ਮੌਜੂਦ ਅਧਿਕਾਰੀ ਵੀ ਹੈਰਾਨ ਰਹਿ ਗਏ। ਇਸ ਦੌਰਾਨ ਪਹੁੰਚਦੇ ਹੀ ਸਾਰੇ ਰਿਕਾਰਡ ਨੂੰ ਜ਼ਬਤ ਕੀਤਾ ਗਿਆ। ਉਨ੍ਹਾਂ ਨੇ ਰਿਕਾਰਡ ਰੂਮ, ਅਸਲਾ ਰੂਮ ਅਤੇ ਮਾਲਖਾਨੇ 'ਚ ਪਏ ਸਾਮਾਨ ਦੀ ਜਾਂਚ ਕੀਤੀ, ਇਸ ਦੇ ਨਾਲ ਉਥੇ ਬਿਨਾਂ ਲੋੜਵੰਦ ਪਏ ਕਬਾੜ ਦੇ ਸਾਮਾਨ ਨੂੰ ਚੁੱਕਣ ਦੇ ਸਖਤ ਆਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਥਾਣੇ 'ਚੋਂ ਕਬਾੜ ਦਾ ਸਾਮਾਨ ਜਲਦੀ ਤੋਂ ਜਲਦੀ ਚੁੱਕ ਕੇ ਸਫਾਈ ਕਰਵਾ ਕੇ ਇਸ ਦੀ ਰਿਪੋਰਟ 24 ਜੁਲਾਈ ਤੱਕ ਦਿੱਤੀ ਜਾਵੇ।


Related News