ਘੱਟੋ-ਘੱਟ ਤਾਪਮਾਨ ਕਾਰਨ ਆਦਮਪੁਰ ਰਿਹਾ ਸਭ ਤੋਂ ਠੰਡਾ

11/18/2017 10:38:59 AM

ਜਲੰਧਰ (ਰਾਹੁਲ)— ਆਦਮਪੁਰ-ਜਲੰਧਰ ਘੱਟੋ-ਘੱਟ ਤਾਪਮਾਨ 9. 2 ਡਿਗਰੀ ਸੈਲਸੀਅਸ ਕਾਰਨ ਸੂਬੇ ਵਿਚ ਸਭ ਤੋਂ ਠੰਡਾ ਰਿਹਾ। ਸ਼ੁੱਕਰਵਾਰ ਨੂੰ ਜਿੱਥੇ ਘੱਟੋ-ਘੱਟ ਤਾਪਮਾਨ ਵਿਚ ਕਰੀਬ 1 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ, ਉਥੇ ਵੱਧ ਤੋਂ ਵੱਧ ਤਾਪਮਾਨ ਵਿਚ 2 ਡਿਗਰੀ ਸੈਲਸੀਅਸ ਦਾ ਵਾਧਾ ਰਿਹਾ। 
ਮੌਸਮ ਵਿਭਾਗ ਅਨੁਸਾਰ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਵੇਰ ਸਮੇਂ ਆਸਮਾਨ ਸਾਫ ਰਿਹਾ। ਸਵੇਰੇ 10 ਵਜੇ ਤੋਂ ਬਾਅਦ ਕੁਝ ਥਾਵਾਂ 'ਤੇ ਮੀਂਹ ਨੇ ਮੌਸਮ ਖੁਸ਼ਗਵਾਰ ਬਣਾ ਦਿੱਤਾ।
ਸਵੇਰ ਸਮੇਂ ਨਮੀ 95 ਫੀਸਦੀ ਰਹੀ, ਜੋ ਕਿ ਸ਼ਾਮ ਦੇ ਸਮੇਂ 75 ਫੀਸਦੀ ਤੱਕ ਪਹੁੰਚ ਗਈ। ਪੂਰਬ-ਉੱਤਰ ਵੱਲੋਂ ਆ ਰਹੀਆਂ ਠੰਡੀਆਂ ਹਵਾਵਾਂ ਦੀ ਰਫਤਾਰ 6 ਤੋਂ 9 ਕਿਲੋਮੀਟਰ ਪ੍ਰਤੀ ਘੰਟੇ ਵਿਚਾਲੇ ਰਹੀ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ ਹਫਤੇ ਦੌਰਾਨ ਸਮੋਗ ਡਿੱਗਣ ਅਤੇ ਆਸਮਾਨ ਵਿਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। 22 ਨਵੰਬਰ ਤੋਂ ਬਾਅਦ ਆਸਮਾਨ ਸਾਫ ਹੋਣ ਦੀ ਸੰਭਾਵਨਾ ਹੈ।


Related News