ਆਦਮਪੁਰ ਏਅਰਪੋਰਟ ਤੋਂ 38 ਯਾਤਰੀਆਂ ਨੂੰ ਲੈ ਕੇ ਮੁੰਬਈ ਲਈ ਉੱਡਿਆ ਜਹਾਜ਼, ਅੱਜ ਫਲਾਈਟ ਰਹੇਗੀ ਰੱਦ
Thursday, Nov 26, 2020 - 10:51 AM (IST)
ਜਲੰਧਰ (ਸਲਵਾਨ)— ਸਪਾਈਸ ਜੈੱਟ ਨੇ ਉਡਾਣ ਯੋਜਨਾ ਤਹਿਤ ਜਲੰਧਰ ਦੇ ਆਦਮਪੁਰ ਸਿਵਲ ਏਅਰਪੋਰਟ ਤੋਂ ਮਾਇਆਨਗਰੀ ਮੁੰਬਈ ਲਈ ਬੁੱਧਵਾਰ ਨੂੰ ਦੂਜੀ ਸਿੱਧੀ ਉਡਾਣ ਦਾ ਸੰਚਾਲਨ ਸ਼ੁਰੂ ਕੀਤਾ। ਇਸ ਮੌਕੇ ਏਅਰਪੋਰਟ ਅਥਾਰਿਟੀ ਦੇ ਡਾਇਰੈਕਟਰ ਕੇਵਲ ਕ੍ਰਿਸ਼ਨ ਸਮੇਤ ਸਪਾਈਸ ਜੈੱਟ ਏਅਰਲਾਈਨਜ਼ ਦਾ ਸਟਾਫ, ਹੋਰ ਏਅਰਪੋਰਟ ਅਥਾਰਿਟੀ ਅਫ਼ਸਰ ਅਤੇ ਸਟਾਫ਼ ਮੌਜੂਦ ਸਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਆਦਮਪੁਰ ਵਿਖੇ ਸੈਲੂਨ 'ਚ ਦਿਨ-ਦਿਹਾੜੇ ਗੈਂਗਵਾਰ, ਗੋਲੀਆਂ ਮਾਰ ਨੌਜਵਾਨ ਦਾ ਕੀਤਾ ਕਤਲ
ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਮਾਇਆਨਗਰੀ ਮੁੰਬਈ ਤੋਂ ਆਦਮਪੁਰ ਲਈ ਸਪਾਈਸ ਜੈੱਟ ਦੇ 72 ਸੀਟਰ ਜਹਾਜ਼ 'ਚ 20 ਯਾਤਰੀ ਆਏ ਜਦੋਂਕਿ ਆਦਮਪੁਰ ਤੋਂ ਮੁੰਬਈ ਲਈ 38 ਯਾਤਰੀ ਰਵਾਨਾ ਹੋਏ। ਫਲਾਈਟ ਦੀ ਲੈਂਡਿੰਗ ਦਾ ਸਮਾਂ ਸਵੇਰੇ 9 ਵੱਜ ਕੇ 20 ਮਿੰਟ ਵਜੇ ਸੀ ਪਰ ਫਲਾਈਟ ਕਰੀਬ ਸਵੇਰੇ 8 ਵੱਜ ਕੇ 45 ਮਿੰਟ 'ਤੇ ਪੁੱਜੀ ਅਤੇ 40 ਮਿੰਟ ਆਦਮਪੁਰ ਵਿਚ ਰੁਕਣ ਦੇ ਬਾਅਦ ਸਵੇਰੇ 9 ਵੱਜ ਕੇ 25 ਮਿੰਟ 'ਤੇ ਜਲੰਧਰ ਦੇ ਆਦਮਪੁਰ ਸਿਵਲ ਏਅਰਪੋਰਟ ਤੋਂ ਮੁੰਬਈ ਲਈ ਰਵਾਨਾ ਹੋਈ।
ਇਹ ਵੀ ਪੜ੍ਹੋ: ਪੰਜਾਬ ਵਿਚ ਫਿਰ ਤੋਂ ਨਾਈਟ ਕਰਫਿਊ ਦਾ ਐਲਾਨ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼
ਪਿਛਲੇ 6 ਮਹੀਨਿਆਂ ਤੋਂ ਕੋਵਿਡ-19 ਕਾਰਨ ਬੰਦ ਪਏ ਆਦਮਪੁਰ ਸਿਵਲ ਏਅਰਪੋਰਟ 'ਤੇ ਬੁੱਧਵਾਰ ਨੂੰ ਮੁੰਬਈ ਤੋਂ ਫਲਾਈਟ ਆਈ ਅਤੇ ਮੁੜ ਰਵਾਨਾ ਹੋ ਗਈ ਪਰ ਮੁਸਾਫ਼ਰਾਂ ਨੂੰ ਇਸ ਸਫ਼ਰ ਦਾ ਆਨੰਦ ਹੁਣ ਵੀਰਵਾਰ ਨੂੰ ਨਹੀਂ ਮਿਲ ਸਕੇਗਾ। ਦੱਸਿਆ ਜਾ ਰਿਹਾ ਹੈ ਕਿ ਮੁਸਾਫਰਾਂ ਦੀ ਗਿਣਤੀ ਘੱਟ ਹੋਣ ਕਾਰਣ ਵੀਰਵਾਰ ਦੀ ਫਲਾਈਟ ਰੱਦ ਕੀਤੀ ਗਈ ਹੈ। ਸੂਤਰਾਂ ਨੇ ਫਲਾਈਟ ਰੱਦ ਹੋਣ ਦੀ ਪੁਸ਼ਟੀ ਕੀਤੀ ਜਦੋਂਕਿ ਸ਼ੁੱਕਰਵਾਰ ਨੂੰ ਫਲਾਈਟ ਚੱਲਣ ਬਾਰੇ ਸਥਿਤੀ ਸਪੱਸ਼ਟ ਨਹੀਂ ਕਰ ਸਕੇ।
ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਜਲੰਧਰ ਰੇਲਵੇ ਸਟੇਸ਼ਨ ਤੋਂ ਰੇਲ ਰਾਹੀਂ ਜਾਣਾ ਚਾਹੁੰਦੇ ਹੋ ਕਿਤੇ ਬਾਹਰ ਤਾਂ ਪੜ੍ਹੋ ਇਹ ਖ਼ਬਰ