ਆਦਮਪੁਰ ਤੋਂ ਦਿੱਲੀ ਜਾਣ ਵਾਲੀ ਫਲਾਈਟ ਹੋਈ ਰੱਦ, ਜਾਣੋ ਕੀ ਰਿਹਾ ਕਾਰਨ
Thursday, Jan 21, 2021 - 05:27 PM (IST)
ਜਲੰਧਰ (ਸਲਵਾਨ)— ਆਦਮਪੁਰ ਏਅਰਪੋਰਟ ਤੋਂ ਦਿੱਲੀ ਜਾਣ ਵਾਲੀ ਫਲਾਈਟ ਵੀਰਵਾਰ ਨੂੰ ਰੱਦ ਹੋ ਗਈ। ਦਰਅਸਲ ਮੌਸਮ ਦੀ ਖਰਾਬੀ ਕਾਰਨ ਵੀਰਵਾਰ ਨੂੰ ਆਦਮਪੁਰ ਏਅਰਪੋਰਟ ਤੋਂ ਦਿੱਲੀ ਲਈ ਰਵਾਨਾ ਹੋਣ ਵਾਲੀ ਫਲਾਈਟ ਨਹੀਂ ਉਡ ਸਕੀ ਹੈ। ਇਥੇ ਦੱਸ ਦੱਈਏ ਕਿ ਆਦਮਪੁਰ ਏਅਰਪੋਰਟ ਤੋਂ ਇਸ ਫਲਾਈਟ ਦਾ ਸਮਾਂ ਸ਼ਾਮ 5 ਵਜੇ ਕੇ 05 ਮਿੰਟ ਹੈ ਪਰ ਦਿੱਲੀ ਤੋਂ ਫਲਾਈਟ ਨਾ ਆਉਣ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਕੁੜੀ ਦੇ ਘਰ ਦੇ ਬਾਹਰ ਨੌਜਵਾਨ ਨੇ ਖ਼ੁਦ ਨੂੰ ਲਾਈ ਅੱਗ, ਹੋਈ ਮੌਤ
ਜਾਣਕਾਰੀ ਮੁਤਾਬਕ ਆਦਮਪੁਰ ਏਅਰਪਰੋਟ ਸੰਘਣੀ ਧੁੰਦ ਛਾਈ ਹੋਈ ਹੈ, ਜਿਸ ਦੇ ਕਾਰਨ ਫਲਾਈਟ ਨੂੰ ਉਡਾਣ ਭਰਨ ’ਚ ਦਿੱਕਤ ਆ ਰਹੀ ਸੀ। ਉਂਝ ਵੀ ਦਿੱਲੀ ਤੋਂ ਆਉਣ ਵਾਲੀ ਫਲਾਈਟ ਵੀ ਮੌਸਮ ਦੀ ਖਰਾਬੀ ਕਾਰਨ ਦੇਰੀ ਨਾਲ ਚੱਲ ਰਹੀ ਸੀ। ਖਬਰ ਲਿਖੇ ਜਾਣ ਤੱਕ ਫਲਾਈਟ ਆਦਮਪੁਰ ’ਚ ਲੈਂਡ ਨਹੀਂ ਹੋਈ, ਜਿਸ ਕਾਰਨ ਉਥੋਂ ਉੱਡਣ ਵਾਲੀ ਫਲਾਈਟ ਵੀਰਵਾਰ ਨੂੰ ਰੱਦ ਕਰ ਦਿੱਤੀ ਗਈ ਹੈ। ਇਸ ਫਲਾਈਟ ਲਈ ਬਕਾਇਦਾ ਪੈਸੇਂਜਰ ਬੋਰਡਿੰਗ ਵੀ ਕਰਵਾ ਚੁੱਕੇ ਸਨ।
ਇਹ ਵੀ ਪੜ੍ਹੋ : ਪੇਂਡੂ ਵਿਕਾਸ ਫੰਡ ’ਚ ਕਟੌਤੀ ਕਰਕੇ ਪੰਜਾਬੀਆਂ ਨਾਲ ਧੱਕਾ ਕਰ ਰਹੀ ਹੈ ਮੋਦੀ ਸਰਕਾਰ : ਭਗਵੰਤ ਮਾਨ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਰਾਜਧਾਨੀ ਦਿੱਲੀ ਲਈ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਦੀ ਫਲਾਈਟ ਨੇ 1 ਘੰਟਾ 35 ਮਿੰਟ ਦੇਰੀ ਨਾਲ ਉਡਾਣ ਭਰੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗਵਾਲੀਅਰ ਵਿਚ ਧੁੰਦ ਕਾਰਨ ਫਲਾਈਟ ਲੇਟ ਹੁੰਦੀ ਹੈ ਕਿਉਂਕਿ ਸਪਾਈਸ ਜੈੱਟ ਦੀ ਫਲਾਈਟ ਗਵਾਲੀਅਰ ਤੋਂ ਦਿੱਲੀ ਹੋ ਕੇ ਆਦਮਪੁਰ ਆਉਂਦੀ ਹੈ। ਸਪਾਈਸ ਜੈੱਟ ਦੀ ਫਲਾਈਟ ਰਾਜਧਾਨੀ ਦਿੱਲੀ ਤੋਂ ਜਲੰਧਰ ਦੇ ਆਦਮਪੁਰ ਏਅਰਪੋਰਟ ਲਈ 1 ਘੰਟਾ 35 ਮਿੰਟ ਦੇਰੀ ਨਾਲ ਚੱਲੀ ਸੀ।
ਇਹ ਵੀ ਪੜ੍ਹੋ : ਕੋਰੋਨਾਕਾਲ ਦੌਰਾਨ ਕੈਨੇਡਾ ਦੇ ਕਾਲਜਾਂ ’ਚ ਭਾਰਤੀ ਵਿਦਿਆਰਥੀਆਂ ਦੇ ਡੁੱਬੇ ਕਰੋੜਾਂ ਰੁਪਏ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ