ਹੁਣ ਆਦਮਪੁਰ ਤੋਂ ਮੁੰਬਈ ਦੀ ਫਲਾਈਟ ਨਹੀਂ ਭਰੇਗੀ ਉਡਾਣ, ਜਾਣੋ ਕਿਉਂ

Monday, Jan 11, 2021 - 10:49 AM (IST)

ਜਲੰਧਰ  (ਸਲਵਾਨ)-ਮਾਇਆ ਨਗਰੀ ਮੁੰਬਈ ਤੋਂ ਆਦਮਪੁਰ ਏਅਰਪੋਰਟ ਸਪਾਈਸ ਜੈੱਟ ਫਲਾਈਟ ਹੁਣ ਅਗਲੇ ਹੁਕਮਾਂ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਐਤਵਾਰ ਨੂੰ ਸਪਾਈਸ ਜੈੱਟ ਦੀ ਇਹ ਆਖਰੀ ਉਡਾਣ ਸੀ। ਹੁਣ ਗਰਮੀ ਸੀਜ਼ਨ ’ਚ ਹੀ ਇਸ ਫਲਾਈਟ ਦਾ ਸੰਚਾਲਨ ਸੰਭਵ ਹੋ ਸਕੇਗਾ।

ਇਹ ਵੀ ਪੜ੍ਹੋ :  ਜਲੰਧਰ ’ਚ ਮੋਦੀ ਦਾ ਪੁਤਲਾ ਸਾੜਨ ਪੁੱਜੇ ਕਾਂਗਰਸੀ ਆਗੂਆਂ ਦੀ ਪੁਲਸ ਨਾਲ ਧੱਕਾ-ਮੁੱਕੀ

ਪ੍ਰਾਪਤ ਜਾਣਕਾਰੀ ਅਨੁਸਾਰ ਸਪਾਈਸ ਜੈੱਟ ਫਲਾਈਟ ਸੰਚਾਲਿਤ ਨਾ ਹੋਣ ਦੀ ਵਜ੍ਹਾ ਤਕਨੀਕੀ ਕਾਰਨ ਦੱਸਿਆ ਗਿਆ ਹੈ, ਪਰ ਸੂਤਰਾਂ ਮੁਤਾਬਕ ਅਸਲੀਅਤ ਇਹੀ ਹੈ ਕਿ ਸਵੇਰੇ 10 ਵਜੇ ਜਲੰਧਰ ਦੇ ਆਦਮਪੁਰ ਏਅਰਪੋਰਟ ਆਉਣ ਵਾਲੀ ਫਲਾਈਟ ਲਗਾਤਾਰ ਧੁੰਦ ਦੇ ਕਾਰਨ ਪ੍ਰਭਾਵਿਤ ਹੋ ਰਹੀ ਹੈ। ਇਸ ਕਾਰਣ ਕਈ ਵਾਰ ਫਲਾਈਟ ਨੂੰ ਰੱਦ ਵੀ ਕਰਨਾ ਪਿਆ ਹੈ। ਇਸ ਦੇ ਨਾਲ ਹੀ ਮੁੰਬਈ-ਆਦਮਪੁਰ ਸੈਕਟਰ ’ਚ ਯਾਤਰੀਆਂ ਦੀ ਗਿਣਤੀ ’ਚ ਕਮੀ ਵੀ ਆ ਰਹੀ ਹੈ। ਐਤਵਾਰ ਨੂੰ ਆਪਣੀ ਆਖਰੀ ਉਡਾਣ ’ਤੇ ਸਪਾਈਸ ਜੈੱਟ ਦੀ ਫਲਾਈਟ ਆਪਣੇ ਤੈਅ ਸਮੇਂ ’ਤੇ ਚੱਲੀ।

ਇਹ ਵੀ ਪੜ੍ਹੋ :  ਡੀ. ਜੀ. ਪੀ. ਦਿਨਕਰ ਗੁਪਤਾ ਬੋਲੇ, ‘ਸਭ ਦੇ ਸਹਿਯੋਗ ਨਾਲ ਬਣਿਆ ਹੋਇਆ ਹੈ ‘ਲਾਅ ਐਂਡ ਆਰਡਰ’

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


shivani attri

Content Editor

Related News