ਆਦਮਪੁਰ ਏਅਰਪੋਰਟ ਦੇ ਨਾਂ ਸਬੰਧੀ ਪਾਸ ਪ੍ਰਸਤਾਵ ਦਾ ਡੇਰਾ ਸੱਚਖੰਡ ਬੱਲਾਂ ਵੱਲੋਂ ਸਵਾਗਤ

Sunday, Dec 03, 2017 - 03:20 PM (IST)

ਆਦਮਪੁਰ ਏਅਰਪੋਰਟ ਦੇ ਨਾਂ ਸਬੰਧੀ ਪਾਸ ਪ੍ਰਸਤਾਵ ਦਾ ਡੇਰਾ ਸੱਚਖੰਡ ਬੱਲਾਂ ਵੱਲੋਂ ਸਵਾਗਤ

ਕਿਸ਼ਨਗੜ੍ਹ (ਬੈਂਸ)— ਸੂਬਾ ਸਰਕਾਰ ਵੱਲੋਂ ਬੀਤੇ ਦਿਨੀਂ ਵਿਧਾਨ ਸਭਾ 'ਚ ਆਦਮਪੁਰ ਦੇ ਏਅਰਪੋਰਟ ਦਾ ਨਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ 'ਤੇ ਰੱਖੇ ਜਾਣ ਸਬੰਧੀ ਪਾਸ ਕੀਤੇ ਗਏ ਪ੍ਰਸਤਾਵ ਦਾ ਡੇਰਾ ਬ੍ਰਹਮਲੀਨ ਸੰਤ ਸਰਵਣ ਦਾਸ (ਸੱਚਖੰਡ ਬੱਲਾਂ) ਦੇ ਪ੍ਰਬੰਧਕਾਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਪੰਜਾਬ ਸਰਕਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਵਿਧਾਇਕ ਸਾਹਿਬਾਨ ਦਾ ਸਾਂਝੇ ਤੌਰ 'ਤੇ ਧੰਨਵਾਦ ਕੀਤਾ ਗਿਆ। ਡੇਰਾ ਸੱਚਖੰਡ ਬੱਲਾਂ ਦੇ ਪ੍ਰਬੰਧਕਾਂ ਨੇ ਕੇਂਦਰ ਸਰਕਾਰ ਪਾਸੋਂ ਸੂਬਾ ਸਰਕਾਰ ਵਾਂਗ ਜਲਦ ਹੀ ਉਕਤ ਏਅਰਪੋਰਟ ਦਾ ਨਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ 'ਤੇ ਰੱਖ ਕੇ ਲੋਕ ਅਰਪਣ ਕਰਨ ਦੀ ਪੁਰਜ਼ੋਰ ਗੁਹਾਰ ਲਗਾਈ ਹੈ।


Related News