ਤਰੁਣ ਚੁੱਘ ਨੂੰ ਮਿਲੇ ਅਭਿਨੇਤਾ ਸਲਮਾਨ ਖਾਨ

Wednesday, Sep 17, 2025 - 02:26 PM (IST)

ਤਰੁਣ ਚੁੱਘ ਨੂੰ ਮਿਲੇ ਅਭਿਨੇਤਾ ਸਲਮਾਨ ਖਾਨ

ਜਲੰਧਰ/ਚੰਡੀਗੜ੍ਹ (ਵਿਸ਼ੇਸ਼)–ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਫਿਲਮ ਅਭਿਨੇਤਾ ਸਲਮਾਨ ਖਾਨ ਨੇ ਲੱਦਾਖ ਵਿਚ ਮੁਲਾਕਾਤ ਕੀਤੀ ਅਤੇ ਦੋਵਾਂ ਨੇ ਆਪਸ ’ਚ ਰਾਸ਼ਟਰ ਨਾਲ ਜੁੜੇ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ।

ਤਰੁਣ ਚੁੱਘ ਜੋ ਕਿ ਲੱਦਾਖ ਦੇ ਦੌਰੇ ’ਤੇ ਹਨ, ਨੇ ਸਲਮਾਨ ਖਾਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਰਾਸ਼ਟਰ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਅਤੇ ਹੁਣ ਇਕ ਨਵਾਂ ਭਾਰਤ ਬਣ ਕੇ ਤਿਆਰ ਹੋ ਚੁੱਕਾ ਹੈ, ਜਿਸ ਨੂੰ ਕੋਈ ਵੀ ਹੋਰ ਦੇਸ਼ ਦਬਾ ਨਹੀਂ ਸਕਦਾ।

ਉਨ੍ਹਾਂ ਸਲਮਾਨ ਖਾਨ ਨੂੰ ਦੱਸਿਆ ਕਿ ਪਿਛਲੇ 10 ਤੋਂ 12 ਸਾਲਾਂ ਅੰਦਰ ਭਾਰਤ ਨੇ ਅੱਤਵਾਦ ਤੇ ਦੇਸ਼-ਵਿਰੋਧੀ ਤਾਕਤਾਂ ਨੂੰ ਮੂੰਹ-ਤੋੜ ਜਵਾਬ ਦਿੱਤਾ ਹੈ। ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਤਾਕਤਾਂ ਦੇ ਹੌਸਲੇ ਪਸਤ ਹੋ ਗਏ ਹਨ।


author

cherry

Content Editor

Related News