ਲੜਕੀ ਵਾਲਿਆਂ ਵੱਲੋਂ ਰਿਸ਼ਤਾ ਦੇਣ ਤੋਂ ਨਾਂਹ ਕਰਨ ''ਤੇ ਕੀਤਾ ਕਾਰਾ
Tuesday, Jul 18, 2017 - 05:41 PM (IST)

ਅੰਮ੍ਰਿਤਸਰ - ਮੂੰਹ ਮੰਗਿਆ ਰਿਸ਼ਤਾ ਦੇਣ ਤੋਂ ਨਾਂਹ ਕਰਨ ਤੋਂ ਭੜਕੇ ਗੁੱਜਰ ਪਰਿਵਾਰ ਵੱਲੋਂ ਨਾਬਾਲਿਗ ਲੜਕੀ ਨੂੰ ਜਬਰੀ ਅਗਵਾ ਕਰ ਲਿਆ। ਕਾਹਨੂੰਵਾਨ ਵਾਸੀ ਲੜਕੀ ਦੇ ਪਿਤਾ ਦੀ ਸ਼ਿਕਾਇਤ ਤੇ ਰਿਸ਼ਤਾ ਦੇਣ ਤੋਂ ਨਾਂਹ ਕਰਨ 'ਤੇ ਉਸ ਦੀ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਜਾਣ ਵਾਲੇ ਮੁਲਜ਼ਮ ਸੜੂ, ਗਾਈਆ ਪੁੱਤਰ ਮੀਕਾ, ਹਜਾਰੋ ਪਤਨੀ ਮੀਕਾ, ਫੱਲਾ ਪੁੱਤਰ ਬਸੀਰ ਵਾਸੀ ਸਰੋਸ (ਜੰਮੂ) ਫੋਸਨਟੀਨ ਵਾਸੀ ਕਠੂਆ ਅਤੇ ਆਲਮਬਾਨੀ ਵਾਸੀ ਨੰਗਲ ਖਿਲਾਫ ਮਾਮਲਾ ਦਰਜ ਕਰ ਕੇ ਥਾਣਾ ਮੱਤੇਵਾਲ ਦੀ ਪੁਲਸ ਛਾਪਾਮਾਰੀ ਕਰ ਰਹੀ ਹੈ।