ਪੁਲਸ ''ਤੇ ਇਕਤਰਫਾ ਕਾਰਵਾਈ ਕਰਨ ਦੇ ਲਾਏ ਦੋਸ਼, ਥਾਣੇ ਮੂਹਰੇ ਦਿੱਤਾ ਧਰਨਾ

Wednesday, Apr 11, 2018 - 04:53 AM (IST)

ਜਲੰਧਰ, (ਮ੍ਰਿਦੁਲ)- ਥਾਣਾ ਨੰ. 7 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦ ਘਰੇਲੂ ਝਗੜੇ ਦੇ ਮਾਮਲੇ 'ਚ ਪੁਲਸ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਗਿਆ। ਪੁਲਸ ਦੀ ਇਸ ਢਿੱਲੀ ਕਾਰਗੁਜ਼ਾਰੀ ਦੌਰਾਨ ਬੱਸ ਸਟੈਂਡ ਸ਼ਾਪਕੀਪਰ ਐਸੋਸੀਏਸ਼ਨ ਦੇ ਲੋਕਾਂ ਨੇ ਧਰਨਾ ਦਿੱਤਾ। ਕਰੀਬ ਇਕ ਘੰਟਾ ਚੱਲੇ ਇਸ ਧਰਨੇ ਦੌਰਾਨ ਪੁਲਸ ਨਾਲ ਸ਼ਾਪਕੀਪਰਸ ਦੀ ਕਾਫੀ ਬਹਿਸ ਹੋਈ। ਥਾਣਾ ਨੰ. 7 ਵਿਚ ਐੱਸ. ਐੱਚ. ਓ. ਦੀ ਗੈਰ-ਹਾਜ਼ਰੀ ਦੌਰਾਨ ਮੌਕੇ 'ਤੇ ਥਾਣਾ ਨੰ. 6 ਦੇ ਐੱਸ. ਐੱਚ. ਓ. ਬਿਮਲਕਾਂਤ ਨੇ ਆ ਕੇ ਪ੍ਰਦਰਸ਼ਨਕਾਰੀਆਂ ਦੀ ਇਕ ਪੁਲਸ ਮੁਲਾਜ਼ਮ ਖਿਲਾਫ ਸ਼ਿਕਾਇਤ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
PunjabKesari
ਬੱਸ ਸਟੈਂਡ ਸ਼ਾਪਕੀਪਰ ਐਸੋਸੀਏਸ਼ਨ ਦੇ ਪ੍ਰਧਾਨ ਚੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਵਿਚ 2 ਸਕੇ ਭਰਾ ਬੱਸ ਸਟੈਂਡ ਵਿਚ ਆਪਣੀਆਂ ਦੁਕਾਨਾਂ ਚਲਾਉਂਦੇ ਹਨ। ਇਕ ਭਰਾ ਨਰੇਸ਼ ਕੁਮਾਰ ਦੀ ਦੁਕਾਨ ਬੱਸ ਸਟੈਂਡ ਦੇ ਅੰਦਰ ਹੈ ਅਤੇ ਦੂਜੇ ਭਰਾ ਰਾਜੇਸ਼ ਕੁਮਾਰ ਦੀ ਦੁਕਾਨ ਬੱਸ ਸਟੈਂਡ ਦੇ ਕੋਲ ਹੈ। ਦੋਵੇਂ ਭਰਾਵਾਂ ਵਿਚ ਕਾਫੀ ਦੇਰ ਤੋਂ ਘਰੇਲੂ ਵਿਵਾਦ ਚੱਲ ਰਿਹਾ ਸੀ। ਚੰਦਰ ਨੇ ਦੋਸ਼ ਲਾਇਆ ਸੀ ਕਿ ਬੱਸ ਸਟੈਂਡ ਅੰਦਰ ਦੁਕਾਨ ਚਲਾਉਣ ਵਾਲੇ ਨਰੇਸ਼ ਕੁਮਾਰ ਨੇ ਕੇਸ ਦੀ ਜਾਂਚ ਕਰ ਰਹੇ ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਦੇ ਨਾਲ ਮਿਲ ਕੇ ਦੂਜੇ ਭਰਾ ਰਾਜੇਸ਼ ਕੁਮਾਰ ਦੀ ਸ਼ਿਕਾਇਤ 'ਤੇ ਕਾਰਵਾਈ ਨਹੀਂ ਕੀਤੀ। ਦੋਸ਼ ਹੈ ਕਿ ਹੈੱਡ ਕਾਂਸਟੇਬਲ ਨੇ ਸਾਰੀ ਜਾਂਚ ਇਕਤਰਫਾ ਕੀਤੀ ਹੈ। ਇਸਨੂੰ ਲੈ ਕੇ ਉਹ ਥਾਣੇ ਵਿਚ ਪੁਲਸ ਤੋਂ ਇਨਸਾਫ ਮੰਗਣ ਆਏ ਸਨ। ਉਨ੍ਹਾਂ ਦੱਸਿਆ ਕਿ ਦੋਵਾਂ ਭਰਾਵਾਂ ਦਾ ਕਾਫੀ ਦੇਰ ਤੋਂ ਵਿਵਾਦ ਚੱਲ ਰਿਹਾ ਹੈ। ਇਸ ਨੂੰ ਲੈ ਕੇ ਨਰੇਸ਼ ਨੇ ਇਕ ਦਿਨ ਆਪਣੇ ਹੀ ਸਕੇ ਭਰਾ ਰਾਜੇਸ਼ ਕੁਮਾਰ ਦੀ ਦੁਕਾਨ 'ਤੇ ਆ ਕੇ ਨੌਕਰਾਂ ਨੂੰ ਧਮਕਾਇਆ ਕਿ ਉਹ ਆਪਣੀ ਦੁਕਾਨ ਬੰਦ ਕਰ ਲੈਣ, ਨਹੀਂ ਤਾਂ ਹਸ਼ਰ ਬੁਰਾ ਹੋਵੇਗਾ, ਜਿਸ ਕਾਰਨ  ਨੌਕਰਾਂ ਨੇ ਘਬਰਾ ਕੇ ਰਾਜੇਸ਼ ਕੁਮਾਰ ਨੂੰ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਮਾਮਲਾ ਥਾਣਾ 7 ਵਿਚ ਪਹੁੰਚਿਆ। ਜਿਥੇ ਬਾਅਦ ਡਿਊਟੀ ਕੁਲਵਿੰਦਰ ਸਿੰਘ ਦੀ ਲਗਾਈ ਗਈ ਹੈ, ਜਿਸਨੇ ਨਰੇਸ਼ ਕੁਮਾਰ ਦੇ ਨਾਲ ਮਿਲ ਕੇ ਰਾਜੇਸ਼ ਕੁਮਾਰ ਦੇ ਬਿਆਨ ਤੱਕ ਦਰਜ ਨਹੀਂ ਕੀਤੇ ਅਤੇ ਨਾ ਹੀ ਕੋਈ ਗੱਲ ਸੁਣੀ। ਜਦ ਐਸੋਸੀਏਸ਼ਨ ਦੇ ਲੋਕ ਇਕੱਠੇ ਹੋ ਕੇ ਗਏ ਤਾਂ ਹੈੱਡ ਕਾਂਸਟੇਬਲ ਨੇ ਸਾਰਿਆਂ 'ਤੇ ਬਿਨਾਂ ਕਿਸੇ ਗੱਲ ਦੇ ਰੋਅਬ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਅਰੈਸਟ ਕਰਨ ਦੀ ਧਮਕੀ ਦੇ ਦਿੱਤੀ, ਜਿਸ ਨੂੰ ਲੈ ਕੇ ਉਨ੍ਹਾਂ ਨੇ ਅੱਜ ਥਾਣੇ ਬਾਹਰ ਧਰਨਾ ਦੇ ਦਿੱਤਾ ਤਾਂ ਕਿ ਉਨ੍ਹਾਂ ਨੂੰ ਇਨਸਾਫ ਮਿਲ ਸਕੇ। ਚੰਦਰ ਦਾ ਦੋਸ਼ ਹੈ ਕਿ ਪੁਲਸ ਦੋਸ਼ੀ ਭਰਾ ਨਰੇਸ਼ ਕੁਮਾਰ ਅਤੇ ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਦੀ ਕਾਲ ਡਿਟੇਲ ਕਢਵਾਏ ਤਾਂ ਕਿ ਸਾਰੀ ਗੱਲ ਸਾਹਮਣੇ ਆ ਸਕੇ। 
ਇਸ ਸਬੰਧ ਵਿਚ ਉਨ੍ਹਾਂ ਨੇ ਥਾਣਾ 6 ਦੇ ਐੱਸ. ਐੱਚ. ਓ. ਬਿਮਲ ਕਾਂਤ ਨੂੰ ਸ਼ਿਕਾਇਤ ਦੇ ਦਿੱਤੀ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਦੂਜੇ ਪਾਸੇ ਜਦ ਨਰੇਸ਼ ਕੁਮਾਰ ਅਤੇ ਹੈੱਡ ਕਾਂਸਟੇਬਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। 
 


Related News