ਨਾਜਾਇਜ਼ ਕਬਜ਼ਿਆਂ ''ਤੇ ਨਗਰ ਸੁਧਾਰ ਟਰੱਸਟ ਦਾ ਐਕਸ਼ਨ

Monday, Dec 02, 2024 - 03:32 PM (IST)

ਨਾਜਾਇਜ਼ ਕਬਜ਼ਿਆਂ ''ਤੇ ਨਗਰ ਸੁਧਾਰ ਟਰੱਸਟ ਦਾ ਐਕਸ਼ਨ

ਲੁਧਿਆਣਾ (ਹਿਤੇਸ਼): ਨਗਰ ਸੁਧਾਰ ਟਰੱਸਟ ਲੁਧਿਆਣਾ ਵੱਲੋਂ ਭਾਈ ਰਣਧੀਰ ਸਿੰਘ ਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਟਰੱਸਟ ਪਲਾਟਾਂ 'ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਖ਼ਾਲੀ ਕਰਵਾਉਣ ਦੀ ਕਾਰਵਾਈ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਪੁਲਸ ਸਮੇਤ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਭਾਈ ਰਣਧੀਰ ਸਿੰਘ ਨਗਰ ਵਿਖੇ ਪੈਂਦੇ ਦੋ ਪਲਾਟਾਂ ਵਿਚੋਂ ਇਕ ਪਲਾਟ ਜਿਸ ਵਿਚ ਟੈਂਪਰੇਰੀ ਝੁੱਗੀ ਬਣਾਕੇ ਗੇਟ ਲਗਾਇਆ ਹੋਇਆ ਸੀ ਅਤੇ ਉਸ ਪਲਾਟ ਵਿਚ ਧੋਬੀ ਰਹਿੰਦਾ ਸੀ, ਦਾ ਕਬਜ਼ਾ ਟਰੱਸਟ ਵੱਲੋਂ ਟੈਂਪਰੇਰੀ ਝੁੱਗੀ ਨੂੰ ਢਾਹੁਣ ਉਪਰੰਤ ਪ੍ਰਾਪਤ ਕਰ ਲਿਆ ਗਿਆ। 

ਇਹ ਖ਼ਬਰ ਵੀ ਪੜ੍ਹੋ - ਵੱਡੀਆਂ ਉਮੀਦਾਂ ਨਾਲ ਕੈਨੇਡਾ ਭੇਜੀ ਪਤਨੀ ਨੇ ਚਾੜ੍ਹ 'ਤਾ ਚੰਨ, ਨਹੀਂ ਪਤਾ ਸੀ ਹੋਵੇਗਾ ਇਹ ਕੁਝ

ਇਸ ਦੇ ਨਾਲ ਹੀ ਦੂਜੇ ਪਲਾਟ ਉਪਰ ਬੈਂਕ ਵੱਲੋਂ ਸਥਾਨਕ ਅਦਾਲਤ ਦੇ ਹੁਕਮਾਂ ਨਾਲ ਗੇਟ 'ਤੇ ਸੀਲ ਲਗਾਈ ਹੋਈ ਸੀ, ਜਿਸ ਕਾਰਨ ਉਸ ਪਲਾਟ ਦਾ ਕਬਜ਼ਾ ਟਰੱਸਟ ਵੱਲੋਂ ਪ੍ਰਾਪਤ ਨਹੀਂ ਕੀਤਾ ਜਾ ਸਕਿਆ ਅਤੇ ਇਸ ਸਬੰਧੀ ਅਗਲੇਰੀ ਕਾਨੂੰਨੀ ਰਾਏ ਉਪਰੰਤ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ । ਇਸ ਦੇ ਨਾਲ ਹੀ ਟਰੱਸਟ ਦੀ ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ ਸਕੀਮ ਵਿਚ ਪੈਂਦੇ ਇਕ ਪਲਾਟ, ਜਿਸ ਉੱਪਰ ਨਾਜਾਇਜ਼ ਰਸਤਾ ਕੱਢਿਆ ਹੋਇਆ ਸੀ ਅਤੇ ਸੜਕ ਬਣਾਈ ਹੋਈ ਸੀ, ਦਾ ਕਬਜ਼ਾ ਟਰੱਸਟ ਵੱਲੋਂ ਪ੍ਰਾਪਤ ਕਰਕੇ ਚਾਰਦਿਵਾਰੀ ਕਰ ਦਿੱਤੀ ਗਈ ਹੈ। ਚੇਅਰਮੈਨ ਵੱਲੋਂ ਦੱਸਿਆ ਗਿਆ ਕਿ ਟਰੱਸਟ ਵੱਲੋਂ ਨਾਜਾਇਜ਼ ਕਬਜ਼ੇ ਖ਼ਾਲੀ ਕਰਵਾਉਣ ਦੀ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News