ਅਕਾਊਟੈਂਟ ਨੇ ਕਿਰਾਏ ਦੇ ਕਮਰੇ ''ਚ ਕੀਤੀ ਖੁਦਕੁਸ਼ੀ

Sunday, Jun 21, 2020 - 12:02 PM (IST)

ਅਕਾਊਟੈਂਟ ਨੇ ਕਿਰਾਏ ਦੇ ਕਮਰੇ ''ਚ ਕੀਤੀ ਖੁਦਕੁਸ਼ੀ

ਲੁਧਿਆਣਾ (ਰਿਸ਼ੀ) : ਜਵਾਹਰ ਨਗਰ 'ਚ ਇਕ 24 ਸਾਲ ਦੇ ਅਕਾਊਟੈਂਟ ਨੇ ਸ਼ਨੀਵਾਰ ਨੂੰ ਘਰ 'ਚ ਪੱਖੇ ਨਾਲ ਚੁੰਨੀ ਦੇ ਸਹਾਰੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਪਤਾ ਲੱਗਦੇ ਹੀ ਘਟਨਾ ਸਥਾਨ 'ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤੀ ਹੈ ਅਤੇ ਮ੍ਰਿਤਕ ਦੇ ਕੋਲ ਮਿਲੇ 1 ਪੇਜ ਦੇ ਸੁਸਾਈਡ ਨੋਟ ਦੇ ਅਧਾਰ 'ਤੇ ਪਿਤਾ-ਪੁੱਤਰ ਖਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ।

ਡਵੀਜ਼ਨ ਨੰਬਰ-5 ਦੇ ਐੱਸ. ਐੱਚ. ਓ ਐੱਸ. ਆਈ ਰਿਚਾ ਅਨੁਸਾਰ ਦੋਸ਼ੀਆਂ ਦੀ ਪਛਾਣ ਪਿਤਾ ਬ੍ਰਿਜਪਾਲ ਅਤੇ ਬੇਟੇ ਜਤਿਨ ਦੇ ਤੌਰ ’ਤੇ ਹੋਈ ਹੈ। ਮ੍ਰਿਤਕ ਦੇਸਰਾਜ (24) ਮੂਲ ਰੂਪ 'ਚ ਯੂ.ਪੀ ਦਾ ਰਹਿਣ ਵਾਲਾ ਹੈ ਅਤੇ 4 ਮਹੀਨੇ ਪਹਿਲਾ ਹੀ ਉਪਰੋਕਤ 'ਚ ਮਕਾਨ 'ਤੇ ਕਿਰਾਏ ਰਹਿਣ ਆਇਆ ਸੀ ਅਤੇ ਆਰ.ਕੇ ਰੋਡ 'ਤੇ ਬਤੌਰ ਅਕਾਊਟੈਂਟ ਪ੍ਰਾਈਵੇਟ ਨੌਕਰੀ ਕਰਦਾ ਸੀ। ਪੁਲਸ ਦੇ ਅਨੁਸਾਰ ਸੁਸਾਈਡ ਨੋਟ ਦੇ ਅਨੁਸਾਰ ਦੇਸਰਾਜ ਇਕ ਲੜਕੀ ਨੂੰ ਪਿਆਰ ਕਰਦਾ ਸੀ ਪਰ ਉਪਰੋਕਤ ਦੋਸ਼ੀ ਆਪਣੀ ਬੇਟੀ ਦਾ ਵਿਆਹ ਉਸ ਨਾਲ ਕਰਵਾਉਣਾ ਚਾਹੁੰਦਾ ਸੀ। ਉਸ ਤੋਂ ਤੰਗ ਆ ਕੇ ਜੀਵਨ ਲੀਲਾ ਖਤਮ ਕਰ ਲਈ। ਸ਼ਨੀਵਾਰ ਨੂੰ ਜਦ ਦੋਸਤਾਂ ਨੇ ਦੇਸਰਾਜ ਨੂੰ ਕਈ ਫੋਨ ਕੀਤੇ ਪਰ ਉਸਨੇ ਫੋਨ ਨਹੀਂ ਚੁਕਿਆ ਤਾਂ ਘਬਰਾ ਕੇ ਪੁਲਸ ਦੇ ਕੋਲ ਗਏ ਅਤੇ ਪੁਲਸ ਨੂੰ ਨਾਲ ਲੈ ਕੇ ਕਮਰੇ 'ਚ ਪੁੱਜੇ ਤਾਂ ਦੇਸਰਾਜ ਆਪਣੀ ਜੀਵਨ ਲੀਲਾ ਖਤਮ ਕਰ ਚੁੱਕਾ ਸੀ।
 


author

Babita

Content Editor

Related News