ਸ਼ਰਾਬੀ ਨੇ ਮਾਮੂਲੀ ਬਹਿਸ ਮਗਰੋਂ ਜੋੜੇ ''ਤੇ ਪਾਇਆ ਤੇਜ਼ਾਬ, ਹਾਲਤ ਸਥਿਰ

Thursday, Mar 25, 2021 - 01:13 PM (IST)

ਸ਼ਰਾਬੀ ਨੇ ਮਾਮੂਲੀ ਬਹਿਸ ਮਗਰੋਂ ਜੋੜੇ ''ਤੇ ਪਾਇਆ ਤੇਜ਼ਾਬ, ਹਾਲਤ ਸਥਿਰ

ਲੁਧਿਆਣਾ (ਰਿਸ਼ੀ) : ਥਾਣਾ ਡਵੀਜ਼ਨ ਨੰਬਰ-6 ਦੇ ਇਲਾਕੇ ਗੁਰਪਾਲ ਨਗਰ ’ਚ ਮਾਮੂਲੀ ਝਗੜੇ ਤੋਂ ਬਾਅਦ ਇਕ ਸ਼ਰਾਬੀ ਨੇ ਜੋੜੇ ’ਤੇ ਤੇਜ਼ਾਬ ਪਾ ਦਿੱਤਾ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ। ਇੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ। ਐੱਸ. ਐੱਚ. ਓ. ਅਮਨਦੀਪ ਸਿੰਘ ਬਰਾੜ ਅਨੁਸਾਰ ਜ਼ਖਮੀ ਦੀ ਪਛਾਣ ਰਾਕੇਸ਼ ਕੁਮਾਰ ਅਤੇ ਉਸ ਦੀ ਪਤਨੀ ਦੇ ਰੂਪ ’ਚ ਹੋਈ ਹੈ। ਰਾਕੇਸ਼ ਕੱਪੜੇ ਪ੍ਰੈੱਸ ਕਰਨ ਦਾ ਕੰਮ ਕਰਦਾ ਹੈ, ਜਦੋਂ ਕਿ ਸ਼ਰਾਬੀ ਦਾ ਵੀ ਇਹੀ ਕੰਮ ਹੈ। ਬੁੱਧਵਾਰ ਰਾਤ ਲਗਭਗ 10 ਵਜੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੀ ਆਪਸ ’ਚ ਬਹਿਸ ਹੋ ਗਈ।

ਇਸ ਤੋਂ ਬਾਅਦ ਗੁੱਸੇ ਵਿਚ ਆਏ ਵਿਅਕਤੀ ਨੇ ਪਹਿਲਾਂ ਹੱਥੋਪਾਈ ਕੀਤੀ ਅਤੇ ਫਿਰ ਆਪਣੇ ਕਮਰੇ ਵਿਚ ਪਿਆ ਤੇਜ਼ਾਬ ਚੁੱਕ ਲੈ ਆਇਆ ਅਤੇ ਜੋੜੇ ’ਤੇ ਸੁੱਟ ਦਿੱਤਾ। ਰੌਲਾ ਪਾਉਣ ’ਤੇ ਇਕੱਠੇ ਹੋਏ ਲੋਕਾਂ ਨੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ। ਸੂਤਰਾਂ ਅਨੁਸਾਰ ਲੋਕਾਂ ਨੇ ਸ਼ਰਾਬੀ ਨੂੰ ਮੌਕੇ ’ਤੇ ਫੜ੍ਹ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਪਰ ਇਸ ਗੱਲ ਦੀ ਪੁਲਸ ਨੇ ਅਧਿਕਾਰਿਕ ਤੌਰ ’ਤੇ ਪੁਸ਼ਟੀ ਨਹੀਂ ਕੀਤੀ।


author

Babita

Content Editor

Related News