ਘਿਨੌਣਾ ਕਾਰਾ : ਆਵਾਰਾ ਪਸ਼ੂ ਨੂੰ ਤੇਜ਼ਾਬ ਪਾ ਕੇ ਸਾੜਿਆ
Monday, Apr 08, 2019 - 12:57 PM (IST)
ਲੁਧਿਆਣਾ (ਦੀਪਾ) : ਅੱਪਰਾ ਦੇ ਕਰੀਬੀ ਇਕ ਪਿੰਡ ਵਿਖੇ ਕਿਸੇ ਅਣਪਛਾਤੇ ਵਿਅਕਤੀ ਨੇ ਅਣਮਨੁੱਖੀ ਕਾਰਾ ਕਰਦੇ ਹੋਏ ਅਵਾਰਾ ਇਕ ਸਾਨ੍ਹ 'ਤੇ ਤੇਜ਼ਾਬ ਪਾ ਕੇ ਸਾੜ ਦਿੱਤਾ, ਜਿਸ ਕਾਰਨ ਉਕਤ ਸਾਨ੍ਹ ਦੀ ਧੌਣ ਅਤੇ ਪਿਛਲਾ ਹਿੱਸਾ ਬੁਰੀ ਤਰ੍ਹਾ ਝੁਲਸ ਗਿਆ। ਦੱਸ ਦਈਏ ਕਿ ਕਰੀਬੀ ਪਿੰਡ ਭਾਰਸਿੰਘਪੁਰਾ ਦੇ ਕੁਝ ਨੌਜਵਾਨਾਂ ਨੇ ਬੁਰੀ ਤਰ੍ਹਾਂ ਝੁਲਸੇ ਸਾਨ੍ਹ ਨੂੰ ਉੱਚੀ-ਉੱਚੀ ਕੁਰਲਾਉਂਦੇ ਹੋਏ ਦੇਖ ਉਸ ਨੂੰ ਦਰੱਖਤ ਨਾਲ ਬੰਨ੍ਹ ਲਿਆ ਅਤੇ ਉਸ 'ਤੇ ਵੈਟਨਰੀ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਛਿੜਕਾਅ ਕੀਤਾ। ਨੌਜਵਾਨਾਂ ਨੇ ਦੱਸਿਆ ਕਿ ਉਕਤ ਸਾਨ੍ਹ ਦੇ ਸਰੀਰ 'ਚ ਕੀੜੇ ਪੈ ਚੁੱਕੇ ਸਨ। ਦਵਾਈ ਲਾਉਣ ਨਾਲ ਉਹ ਹੁਣ ਰਾਹਤ ਮਹਿਸੂਸ ਕਰ ਰਿਹਾ ਹੈ।