ਮੁਲਜ਼ਮ ਵੱਲੋਂ ਪੁਲਸ ਦੀ ਗ੍ਰਿਫ਼ਤ ''ਚੋਂ ਫ਼ਰਾਰ ਹੋਣ ਦੀ ਕੋਸ਼ਿਸ਼, ਥਾਣੇਦਾਰ ਦੀ ਪਾੜੀ ਵਰਦੀ

12/08/2023 5:52:06 AM

ਮੋਹਾਲੀ (ਸੰਦੀਪ)- ਧੋਖਾਧੜੀ ਨਾਲ ਸਬੰਧਤ ਇਕ ਮਾਮਲੇ ਦੀ ਤਫਤੀਸ਼ ਲਈ ਥਾਣੇ ਲੈ ਕੇ ਜਾ ਰਹੇ ਮੁਲਜ਼ਮ ਨੇ ਬਾਥਰੂਮ ਦਾ ਬਹਾਨਾ ਬਣਾਕੇ ਪੁਲਸ ਮੁਲਾਜ਼ਮ ਨੂੰ ਧੱਕਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮਟੌਰ ਥਾਣਾ ਪੁਲਸ ਦੀ ਟੀਮ ਨੇ ਮੁਲਜ਼ਮ ਨੂੰ ਦਬੋਚ ਲਿਆ। ਇਸ ਘਟਨਾ ਸਬੰਧੀ ਥਾਣਾ ਪੁਲਸ ਨੇ ਥਾਣੇਦਾਰ ਗੁਰਤੇਜ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਗੁਰਪ੍ਰੀਤ ਸਿੰਘ ਵਾਸੀ ਖਰੜ ਖ਼ਿਲਾਫ਼ ਪੁਲਸ ਹਿਰਾਸਤ ਵਿਚੋਂ ਭੱਜਣ ਦੀ ਕੋਸ਼ਿਸ਼ ਕਰਨ ਤੇ ਪੁਲਸ ਮੁਲਾਜ਼ਮ ਦੀ ਵਰਦੀ ਪਾੜਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।

ਬਾਥਰੂਮ ਦੇ ਬਹਾਨੇ ਗੱਡੀ ਰੁਕਵਾਈ ਸੀ

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਖ਼ਿਲਾਫ਼ ਮਟੌਰ ਥਾਣਾ ਪੁਲਸ ਵਿਚ ਇਸੇ ਸਾਲ ਅਗਸਤ ਮਹੀਨੇ ਵਿਚ ਇਕ ਧੋਖਾਧੜੀ ਨਾਲ ਸਬੰਧਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਤਫ਼ਤੀਸ਼ ਸਬੰਧੀ ਮੁਲਜ਼ਮ ਗੁਰਪ੍ਰੀਤ ਨੂੰ ਉਸ ਦੇ ਘਰ ਵਿਚ ਛਾਪੇਮਾਰੀ ਤੋਂ ਬਾਅਦ ਥਾਣੇ ਲੈ ਕੇ ਜਾ ਰਹੇ ਸੀ ਤਾਂ ਜਿਵੇਂ ਹੀ ਪੁਲਸ ਟੀਮ ਉਸ ਨੂੰ ਲੈ ਕੇ ਸੈਕਟਰ-70, 71 ਲਾਈਟ ਪੁਆਇੰਟ ’ਤੇ ਪਹੁੰਚੀ ਤਾਂ ਗੁਰਪ੍ਰੀਤ ਨੇ ਬਹਾਨਾ ਬਣਾਇਆ ਕਿ ਉਸ ਨੇ ਬਾਥਰੂਮ ਜਾਣਾ ਹੈ। ਇਸ ’ਤੇ ਥਾਣੇਦਾਰ ਗੁਰਤੇਜ ਉਸ ਨੂੰ ਲੈ ਗਿਆ, ਪਰ ਮੁਲਜ਼ਮ ਨੇ ਗੁਰਤੇਜ ਨੂੰ ਧੱਕਾ ਦੇ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉੱਥੇ ਤਾਇਨਾਤ ਹੋਰ ਪੁਲਸ ਮੁਲਾਜ਼ਮਾਂ ਨੇ ਮੁਲਜ਼ਮ ਨੂੰ ਫੜ੍ਹ ਲਿਆ। ਮੁਲਜ਼ਮ ਨੇ ਗੁਰਤੇਜ ਦੀ ਵਰਦੀ ਪਾੜ ਦਿੱਤੀ। ਥਾਣਾ ਮਟੌਰ ਪੁਲਸ ਨੇ ਥਾਣੇਦਾਰ ਗੁਰਤੇਜ ਦੀ ਸ਼ਿਕਾਇਤ ’ਤੇ ਮੁਲਜ਼ਮ ਗੁਰਪ੍ਰੀਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News