ਤੜਕੇ ਸਹੁਰਿਆਂ ਘਰੋਂ ਨੂੰਹ ਦੇ ਬਿਮਾਰ ਹੋਣ ਦਾ ਆਇਆ ਫੋਨ, ਜਦੋਂ ਪਹੁੰਚੇ ਮਾਪੇ ਤਾਂ ਧੀ ਦੀ ਹਾਲਤ ਵੇਖ ਉੱਡੇ ਹੋਸ਼

Sunday, Apr 24, 2022 - 11:13 AM (IST)

ਸਰਦੂਲਗੜ੍ਹ (ਚੋਪੜਾ) : ਸਥਾਨਕ ਸ਼ਹਿਰ ਦੇ ਸ਼ੈਲਰ ਰੋਡ ਨਿਵਾਸੀ ਮਨਪ੍ਰੀਤ ਕੌਰ ਉਰਫ ਅਮਨੀ 26 ਪਤਨੀ ਤਰਸੇਮ ਸਿੰਘ ਦੇ ਮਾਪਿਆਂ ਵੱਲੋਂ ਆਪਣੀ ਲੜਕੀ ਨੂੰ ਦਾਜ ਘੱਟ ਲਿਆਉਣ ਕਰ ਕੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਤਹਿਤ ਥਾਣਾ ਸਰਦੂਲਗੜ੍ਹ ਵਿਖੇ ਸੁਹਰਾ ਪਰਿਵਾਰ ਦੇ ਚਾਰ ਮੈਂਬਰਾਂ ਵਿਰੁੱਧ ਮਾਮਲਾ ਦਰਜ ਕਰਵਾਇਆ ਹੈ। ਇਸ ਸਬੰਧੀ ਜਾਂਚ ਅਫਸਰ ਸਹਾਇਕ ਥਾਣੇਦਾਰ ਮੱਖਣ ਸਿੰਘ ਨੇ ਦੱਸਿਆ ਮ੍ਰਿਤਕ ਲੜਕੀ ਮਨਪ੍ਰੀਤ ਕੌਰ ਉਰਫ ਅਮਨੀ ਦੀ ਮਾਤਾ ਮਹਿੰਦਰ ਕੌਰ ਵਾਸੀ ਪਿੰਡ ਗੋਬਿੰਦਪੁਰਾ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਸਦੀ ਲੜਕੀ ਦਾ ਵਿਆਹ ਤਿੰਨ ਸਾਲ ਪਹਿਲਾਂ ਤਰਸੇਮ ਸਿੰਘ ਪੁੱਤਰ ਜਗਸੀਰ ਸਿੰਘ ਨਾਲ ਹੋਇਆ ਸੀ ਅਤੇ ਜਿਸਦਾ ਡੇਢ ਸਾਲ ਦਾ ਇਕ ਲੜਕਾ ਵੀ ਹੈ। ਮੇਰੀ ਲੜਕੀ ਦਾ ਸੁਹਰਾ ਪਰਿਵਾਰ ਸ਼ੁਰੂ ਤੋਂ ਹੀ ਦਾਜ ਘੱਟ ਲਿਆਉਣ ਲਈ ਮਨਪ੍ਰੀਤ ਕੌਰ ਨੂੰ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ, ਜਿਸ ਬਾਰੇ ਉਹ ਅਕਸਰ ਮੈਨੂੰ ਦੱਸਦੀ ਰਹਿੰਦੀ ਸੀ ਅਤੇ ਆਰਥਿਕ ਤੰਗੀ ਕਾਰਨ ਅਸੀਂ ਹੋਰ ਦਾਜ ਨਹੀਂ ਦੇ ਸਕਦੇ ਸੀ।

ਇਹ ਵੀ ਪੜ੍ਹੋ : ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 2 ਮਜ਼ਦੂਰਾਂ ਦੀ ਮੌਕੇ ’ਤੇ ਹੋਈ ਮੌਤ

ਅੱਜ ਸਵੇਰੇ ਸਾਨੂੰ ਫੋਨ ਆਇਆ ਕਿ ਤੁਹਾਡੀ ਲੜਕੀ ਬੀਮਾਰ ਹੈ ਅਤੇ ਜਦੋਂ ਅਸੀਂ ਸਰਦੂਲਗੜ੍ਹ ਆ ਕੇ ਦੇਖਿਆ ਤਾਂ ਮਨਪ੍ਰੀਤ ਦੀ ਮੌਤ ਹੋ ਚੁੱਕੀ ਸੀ, ਜਿਸਦੇ ਸਰੀਰ ’ਤੇ ਝਰੀਟਾਂ ਦੇ ਨਿਸ਼ਾਨ ਸਨ। ਪੁਲਸ ਥਾਣਾ ਸਰਦੂਲਗੜ੍ਹ ਨੇ ਮ੍ਰਿਤਕ ਦੀ ਮਾਤਾ ਦੇ ਬਿਆਨ ’ਤੇ ਲੜਕੀ ਦੇ ਪਤੀ ਤਰਸੇਮ ਸਿੰਘ ਸਮੇਤ ਸੁਹਰਾ ਪਰਿਵਾਰ ਦੇ ਚਾਰ ਮੈਂਬਰਾਂ ਜਗਸੀਰ ਸਿੰਘ, ਪਰਮਜੀਤ ਕੌਰ ਅਤੇ ਪ੍ਰੇਮ ਸਿੰਘ ਤੇ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News