ਕੁੱਟਮਾਰ ਦੇ ਮਾਮਲੇ ''ਚ 4 ਨੌਜਵਾਨਾਂ ਨੂੰ 2-2 ਸਾਲ ਦੀ ਸਜ਼ਾ

Tuesday, Mar 21, 2023 - 04:25 PM (IST)

ਚੰਡੀਗੜ੍ਹ (ਸੁਸ਼ੀਲ) : ਮਾਰਕੁੱਟ ਦੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ 4 ਨੌਜਵਾਨਾਂ ਨੂੰ ਦੋ-ਦੋ ਸਾਲ ਦੀ ਸਜ਼ਾ ਸੁਣਾਈ ਹੈ। ਇਨ੍ਹਾਂ 'ਚ ਕਾਲੋਨੀ ਨੰਬਰ ਚਾਰ ਨਿਵਾਸੀ ਰਵਿੰਦਰ, ਸੁਭਾਸ਼ ਅਤੇ ਰਵਿੰਦਰ ਯਾਦਵ ਅਤੇ ਮੌਲੀਜਾਗਰਾ ਨਿਵਾਸੀ ਰਜਿੰਦਰ ਯਾਦਵ ਸ਼ਾਮਲ ਹਨ। ਅਦਾਲਤ ਨੇ ਰਵਿੰਦਰ ਅਤੇ ਰਜਿੰਦਰ ਯਾਦਵ ’ਤੇ ਇਕ-ਇਕ ਹਜ਼ਾਰ ਜੁਰਮਾਨਾ ਵੀ ਲਗਾਇਆ ਹੈ। ਕਾਲੋਨੀ ਨੰਬਰ-4 ਨਿਵਾਸੀ ਦੀਪਕ ਨੇ ਪੁਲਸ ਨੂੰ ਸ਼ਿਕਾਇਤ 'ਚ ਦੱਸਿਆ ਸੀ ਕਿ 18 ਦਸੰਬਰ, 2016 ਸ਼ਾਮ ਸਾਢੇ 6 ਵਜੇ ਪਿਤਾ ਜੋਗਿੰਦਰ ਯਾਦਵ ਘਰ ਵੱਲ ਆ ਰਹੇ ਸਨ।

ਘਰ ਕੋਲ ਨੌਜਵਾਨ ਉਨ੍ਹਾਂ ਦਾ ਰਾਹ ਰੋਕ ਕੇ ਮਾਰਕੁੱਟ ਕਰਨ ਲੱਗੇ। ਰਵਿੰਦਰ ਨੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਬਚਾਅ ਲਈ ਆਏ ਪ੍ਰੇਮਚੰਦ ਯਾਦਵ, ਦਲੀਪ, ਪੁਸ਼ਪਾ ਦੇਵੀ ਅਤੇ ਦੀਪਕ ਨਾਲ ਵੀ ਮੌਜਵਾਨਾਂ ਨੇ ਡੰਡਿਆਂ ਅਤੇ ਲੋਹੇ ਦੀ ਰਾਡ ਨਾਲ ਮਾਰਕੁੱਟ ਕੀਤੀ।

ਹਮਲਾਵਰਾਂ ਨੇ ਜਾਂਦੇ ਹੋਏ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇੰਡਸਟਰੀਅਲ ਏਰੀਆ ਥਾਣਾ ਪੁਲਸ ਨੇ ਦੀਪਕ ਦੇ ਬਿਆਨ ’ਤੇ ਦੋਸ਼ੀਆਂ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਸੀ।
 


Babita

Content Editor

Related News