ਨਾਬਾਲਗਾ ਨੂੰ ਭਜਾ ਕੇ ਲਿਜਾਣ ਵਾਲਾ ਮੁਲਜ਼ਮ ਹਿਮਾਚਲ ’ਚੋਂ ਕਾਬੂ

Thursday, Aug 02, 2018 - 01:44 AM (IST)

ਨਾਬਾਲਗਾ ਨੂੰ ਭਜਾ ਕੇ ਲਿਜਾਣ ਵਾਲਾ ਮੁਲਜ਼ਮ ਹਿਮਾਚਲ ’ਚੋਂ ਕਾਬੂ

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਸਿਟੀ ਦੀ ਪੁਲਸ ਨੇ ਹਿਮਾਚਲ ਪੁਲਸ ਦੇ ਸਹਿਯੋਗ ਨਾਲ ਵਿਆਹ ਦਾ ਝਾਂਸਾ ਦੇ ਕੇ ਨਾਬਾਲਿਗ ਲਡ਼ਕੀ ਨੂੰ ਭਜਾਉਣ ਦੇ ਮੁੱਖ ਦੋਸ਼ੀ ਦੇ ਨਾਲ ਉਸਦੇ ਦੋ ਹੋਰ ਸਹਿਯੋਗੀਆਂ ਤੇ ਨਾਬਾਲਿਗ ਲਡ਼ਕੀ ਨੂੰ ਹਿਮਾਚਲ ਪ੍ਰਦੇਸ਼ ਦੇ ਧਾਰਮਕ ਅਸਥਾਨ ਜਵਾਲਾ ਜੀ ਤੋਂ ਕਾਬੂ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਅੱਜ ਸ਼ਾਮ ਤਿੰਨੋਂ ਮੁਲਜ਼ਮਾਂ ਨੂੰ ਥਾਣਾ ਸਿਟੀ ਦੀ ਪੁਲਸ ਨੇ ਜੁਡੀਸ਼ੀਅਲ ਮੈਜਿਸਟਰੇਟ ਪਹਿਲੀ ਸ਼੍ਰੇਣੀ ਡੇਜੀ ਬੰਗਡ਼ ਦੀ ਅਦਾਲਤ  ’ਚ ਪੇਸ਼ ਕਰਕੇ ਅਦਾਲਤ ਤੋਂ 2 ਦਿਨ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਦੇਰ ਸ਼ਾਮ ਥਾਣਾ ਸਿਟੀ ’ਚ ਡੀ. ਐੱਸ. ਪੀ. ਸਿਟੀ ਸਤਿੰਦਰ ਕੁਮਾਰ ਚੱਢਾ ਤੇ ਟ੍ਰੇਨੀ ਡੀ. ਐੱਸ. ਪੀ-ਕਮ-ਐੱਸ. ਐੱਚ. ਓ. ਮਨਪ੍ਰੀਤ ਸ਼ੀਂਹਮਾਰ ਨੇ ਤਿੰਨੋਂ ਮੁਲਜ਼ਮਾਂ,  ਜਿਨ੍ਹਾਂ ’ਚ ਮੁੱਖ ਮੁਲਜ਼ਮ ਬੰਟੀ ਪੁੱਤਰ ਦਰਸ਼ਨ ਸਿੰਘ ਵਾਸੀ ਸਿੱਧਵਾਂ ਬੇਟ ਜ਼ਿਲਾ ਲੁਧਿਆਣਾ, ਜਤਿੰਦਰ ਸਿੰਘ ਉਰਫ ਲਵਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪੀਨਗਮਲੇ ਵਾਲਾ ਜ਼ਿਲਾ ਲੁਧਿਆਣਾ ਅਤੇ ਬਲਵਿੰਦਰ ਕੁਮਾਰ ਉਰਫ ਰਮਨ ਪੁੱਤਰ ਸੁਮਨ ਸਿੰਘ ਵਾਸੀ ਪਿੰਡ ਚੱਕ ਬਡਾਲਾ ਨੂੰ ਮੀਡੀਆ ਸਾਹਮਣੇ ਪੇਸ਼ ਕਰਕੇ ਮਾਮਲੇ ਦਾ ਪਰਦਾਫਾਸ਼ ਕੀਤਾ। 
ਪੁਲਸ ਨੂੰ ਮਿਲੀ ਸੀ ਗੁਪਤ ਸੂਚਨਾ
ਡੀ. ਐੱਸ. ਪੀ. ਸਿਟੀ ਸਤਿੰਦਰ ਕੁਮਾਰ ਚੱਢਾ ਤੇ ਐੱਸ. ਐੱਚ. ਓ. ਮਨਪ੍ਰੀਤ ਸ਼ੀਂਹਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੁਸ਼ਿਆਰਪੁਰ ਦੀ ਇਕ 16 ਸਾਲਾ ਲਡ਼ਕੀ ਨੂੰ 26 ਜੁਲਾਈ ਨੂੰ ਵਿਆਹ ਦਾ ਝਾਂਸਾ ਦੇ ਕੇ  ਬੰਟੀ ਭਜਾ ਕੇ ਲੈ ਗਿਆ ਸੀ।
ਅਗਲੇ ਦਿਨ ਸਿਟੀ ਪੁਲਸ ਨੇ ਲਡ਼ਕੀ ਦੀ ਮਾਂ ਦੇ ਬਿਆਨਾਂ ਦੇ ਅਧਾਰ ’ਤੇ ਬੰਟੀ ਦੇ ਨਾਲ ਲਵਪ੍ਰੀਤ ਤੇ ਪਵਨਪ੍ਰੀਤ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਬੀਤੀ ਦੇਰ ਰਾਤ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਹਿਮਾਚਲ ਪ੍ਰਦੇਸ਼ ਦੇ ਧਾਰਮਕ ਅਸਥਾਨ ਜਵਾਲਾ ਜੀ ਦੇ ਇਕ ਹੋਟਲ ’ਚ ਹਨ। ਪੁਲਸ ਨੇ ਛਾਪਾ ਮਾਰ ਕੇ ਅੱਜ ਤਡ਼ਕੇ ਜਵਾਲਾ ਜੀ ਦੀ ਪੁਲਸ ਦੇ ਸਹਿਯੋਗ ਨਾਲ ਮੁਲਜ਼ਮਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ। 
ਇਕ ਨਾਮਜ਼ਦ ਦੋਸ਼ੀ ਅਜੇ ਵੀ ਫਰਾਰ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਇਕ ਨਾਮਜ਼ਦ ਮੁਲਜ਼ਮ ਪਵਨਪ੍ਰੀਤ ਉਰਫ ਸੁਖਦੇਵ ਪੁੱਤਰ ਦਰਸ਼ਨ ਕੁਮਾਰ ਅਜੇ ਫਰਾਰ ਚੱਲ ਰਿਹਾ ਹੈ। ਨਾਬਾਲਿਗ ਲਡ਼ਕੀ ਨੂੰ ਮੈਡੀਕਲ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ। 
 


Related News