ਜਬਰ-ਜ਼ਨਾਹ ਮਾਮਲੇ ''ਚ ਭਗੌੜਾ ਦੋਸ਼ੀ ਗ੍ਰਿਫ਼ਤਾਰ
Wednesday, Sep 13, 2017 - 02:01 AM (IST)
ਟਾਂਡਾ, (ਮੋਮੀ, ਕੁਲਦੀਸ਼)- ਪਿੰਡ ਮਿਆਣੀ ਵਿਖੇ ਇਕ ਨਾਬਾਲਗ ਲੜਕੀ ਨੂੰ ਅਗਵਾ ਕਰ ਕੇ ਜਬਰ-ਜ਼ਨਾਹ ਕਰਨ ਵਾਲੇ 2 ਵਿਅਕਤੀਆਂ 'ਚੋਂ ਇਕ ਨੂੰ ਗ੍ਰਿਫ਼ਤਾਰ ਕਰਨ ਵਿਚ ਪੁਲਸ ਨੇ ਸਫਲਤਾ ਹਾਸਲ ਕੀਤੀ ਹੈ। ਥਾਣਾ ਟਾਂਡਾ ਵਿਖੇ 2014 ਵਿਚ ਦਰਜ ਜਬਰ-ਜ਼ਨਾਹ ਮਾਮਲੇ ਵਿਚ ਸ਼ਾਮਲ ਭਗੌੜਾ ਦੋਸ਼ੀ ਕਰਾਰ ਬੂਟਾ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਤਲਵੰਡੀ ਸੱਲ੍ਹਾਂ ਨੂੰ ਟਾਂਡਾ ਪੁਲਸ ਨੇ ਖੁਫੀਆ ਵਿਭਾਗ ਟਾਂਡਾ ਦੇ ਇੰਚਾਰਜ ਕੁਲਦੀਪ ਸਿੰਘ ਦੀ ਮਦਦ ਨਾਲ ਗ੍ਰਿਫ਼ਤਾਰ ਕੀਤਾ ਹੈ। 10 ਮਈ 2014 ਨੂੰ ਥਾਣਾ ਟਾਂਡਾ ਵਿਚ ਦਰਜ ਇਸ ਮਾਮਲੇ ਦੌਰਾਨ ਬੂਟਾ ਸਿੰਘ ਤੋਂ ਇਲਾਵਾ ਮੁੱਖ ਦੋਸ਼ੀ ਰਣਜੀਤ ਸਿੰਘ ਨਿਵਾਸੀ ਭਟਨੂਰਾ ਨੂੰ ਮਾਣਯੋਗ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਹੈ।
