ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਸਰਕਾਰੀ ਅਧਿਆਪਕਾ ਦੀ ਦਰਦਨਾਕ ਮੌਤ

Tuesday, Mar 19, 2024 - 06:23 PM (IST)

ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਸਰਕਾਰੀ ਅਧਿਆਪਕਾ ਦੀ ਦਰਦਨਾਕ ਮੌਤ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਦੀਨਾਨਗਰ ਦੇ ਪਿੰਡ ਚੌਤਾ ਵਿਖੇ ਇਕ ਤੇਜ਼ ਰਫਤਾਰ ਕਾਰ ਅਤੇ ਸਕੂਟਰੀ ਦੀ ਟੱਕਰ ਕਾਰਨ ਸਕੂਟਰੀ ਸਵਾਰ ਮਹਿਲਾ ਸਰਕਾਰੀ ਅਧਿਆਪਕਾ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਆਪਕਾ ਦੇ ਪਤੀ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਸਰਕਾਰੀ ਅਧਿਆਪਕਾ ਹੈ ਜੋ ਪਿੰਡ ਚੇਚੀਆਂ ਵਿਚ ਸਰਕਾਰੀ ਸਕੂਲ ਵਿਖੇ ਡਿਊਟੀ ਕਰਦੀ ਹੈ ਅਤੇ ਕਿਸੇ ਸੈਮੀਨਾਰ ’ਤੇ ਡਿਊਟੀ ਦੌਰਾਨ ਜਾ ਰਹੀ ਸੀ ਜਦ ਪਿੰਡ ਚੌਤਾ ਵਿਖੇ ਪਹੁੰਚੀ ਤਾਂ ਦੀਨਾਨਗਰ ਵਾਲੀ ਸਾਈਡ ਤੋਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨਾਲ ਅਚਾਨਕ ਹਾਦਸਾ ਹੋਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਜਿਸ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਤਾਂ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 

ਇਹ ਵੀ ਪੜ੍ਹੋ : ਇਸ ਗ਼ਲਤੀ ਕਾਰਣ ਐਨਕਾਊਂਟਰ ’ਚ ਮਾਰਿਆ ਗਿਆ ਅੰਮ੍ਰਿਤਪਾਲ ਨੂੰ ਸ਼ਹੀਦ ਕਰਨ ਵਾਲਾ ਰਾਣਾ ਮਨਸੂਰਪੁਰੀਆ

ਮ੍ਰਿਤਕ ਮਹਿਲਾ ਦੀ ਪਛਾਣ ਪ੍ਰਵੇਸ਼ ਕੁਮਾਰੀ (45) ਪਤਨੀ ਵਿਕਰਮਜੀਤ ਸਿੰਘ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ। ਉਧਰ ਇਸ ਸਬੰਧੀ ਚੌਕੀ ਇੰਚਾਰਜ ਰਮੇਸ਼ ਕੁਮਾਰ ਨੇ ਦੱਸਿਆ ਕਿ ਇਸ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਪਾਰਟੀ ਵੱਲੋਂ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਕੇ ਗੁਰਦਾਸਪੁਰ ਸਿਵਲ ਹਸਪਤਾਲ ਪੋਸਟਮਾਰਟਮ ਲਈ ਪਹੁੰਚਿਆ ਗਿਆ ਹੈ ਅਤੇ ਕਾਰ ਚਾਲਕ ਧਰੁਵ ਸ਼ਰਮਾ ਪੁੱਤਰ ਨਰੇਸ਼ ਸ਼ਰਮਾ ਵਾਸੀ ਪੰਡੋਰੀ ਬੈਂਸਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਪੰਜਾਬ ’ਚ ਸ਼ਰਮਨਾਕ ਘਟਨਾ, ਸਕੇ ਭਰਾਵਾਂ ਨੇ 6ਵੀਂ ਜਮਾਤ ਦੀ ਕੁੜੀ ਨਾਲ ਕੀਤਾ ਬਲਾਤਕਾਰ, ਹੋਈ ਗਰਭਵਤੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News