ਬਾਈਕ 'ਤੇ ਜਾ ਰਹੇ ਪਰਿਵਾਰ ਨੂੰ ਟਿੱਪਰ ਨੇ ਮਾਰੀ ਟੱਕਰ, ਔਰਤ ਤੇ 3 ਸਾਲਾ ਮਾਸੂਮ ਬੱਚੀ ਦੀ ਹੋਈ ਦਰਦਨਾਕ ਮੌਤ

03/24/2024 9:07:44 PM

ਮੁਕੇਰੀਆਂ (ਬਲਬੀਰ): ਰਾਸ਼ਟਰੀ ਰਾਜ ਮਾਰਗ ਜਲੰਧਰ-ਪਠਾਨਕੋਟ 'ਤੇ ਮੁਕੇਰੀਆਂ ਦੇ ਭੰਗਾਲਾ ਚੁੰਗੀ ਤੋਂ 200 ਮੀਟਰ ਦੀ ਦੂਰੀ 'ਤੇ ਪਠਾਨਕੋਟ ਸਾਈਡ 'ਤੇ ਸਵੇਰੇ 10.30 ਵਜੇ ਦੇ ਕਰੀਬ ਇੱਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ 3 ਸਾਲਾ ਬੱਚੀ ਅਤੇ ਉਸ ਦੀ ਮਾਂ ਨੂੰ ਟਿੱਪਰ ਨੇ ਟੱਕਰ ਮਾਰ ਦਿੱਤੀ। ਇਸ ਟੱਕਰ ਦੌਰਾਨ ਮਾਂ-ਧੀ ਦੀ ਮੌਤ ਹੋ ਗਈ ਜਦਕਿ ਸਰਵਿਸ ਰੋਡ 'ਤੇ ਡਿੱਗਣ ਕਾਰਨ ਬੱਚੀ ਦੇ ਪਿਤਾ ਦੀ ਜਾਨ ਵਾਲ-ਵਾਲ ਬਚ ਗਈ। 

ਜਾਣਕਾਰੀ ਦਿੰਦੇ ਹੋਏ ਪੀੜਤ ਨੰਦ ਕਿਸ਼ੋਰ ਪੁੱਤਰ ਸ਼ਕੀਨ ਚੰਦ ਵਾਸੀ ਬਹਿਦੂਲੋ ਥਾਣਾ ਤਲਵਾੜਾ ਨੇ ਦੱਸਿਆ ਕਿ ਸਵੇਰੇ ਕਰੀਬ 9.30 ਵਜੇ ਉਹ ਆਪਣੀ ਪਤਨੀ ਮਧੂ ਬਾਲਾ ਅਤੇ ਤਿੰਨ ਸਾਲ ਦੀ ਬੇਟੀ ਆਸ਼ਿਆ ਦੇ ਨਾਲ ਆਪਣੇ ਮੋਟਰਸਾਈਕਲ (ਪੀ.ਬੀ. 07 ਐਕਸ. 5924) 'ਤੇ ਨਿੱਜੀ ਕੰਮ ਲਈ ਮੁਕੇਰੀਆਂ ਤੋਂ ਪਿੰਡ ਜਹਾਨਪੁਰ ਜਾ ਰਹੇ ਸਨ। 

ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ, ਔਰਤ ਨੂੰ ਬਚਾਉਂਦਿਆਂ ਹੋਈ ਜ਼ਬਰਦਸਤ ਟੱਕਰ, ਇਕ-ਦੂਜੇ 'ਤੇ ਚੜ੍ਹੀਆਂ ਗੱਡੀਆਂ

ਇਸ ਦੌਰਾਨ ਜਦੋਂ ਉਹ ਮੁਕੇਰੀਆਂ ਦੇ ਭੰਗਾਲਾ ਚੁੰਗੀ ਤੋਂ ਕਰੀਬ 200 ਮੀਟਰ ਦੀ ਦੂਰੀ 'ਤੇ ਪਹੁੰਚੇ ਤਾਂ ਪਠਾਨਕੋਟ ਵਾਲੇ ਪਾਸੇ ਤੋਂ ਆ ਰਹੇ ਟਿੱਪਰ ਨੇ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਹੋਏ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਤੋਂ ਡਿੱਗ ਕੇ ਮਾਂ-ਧੀ ਦੀ ਮੌਤ ਹੋ ਗਈ ਅਤੇ ਮੋਟਰਸਾਈਕਲ ਸਵਾਰ ਵਾਲ-ਵਾਲ ਬਚ ਗਿਆ।

ਇਸ ਸਬੰਧੀ ਏ.ਐੱਸ.ਆਈ. ਦਿਲਦਾਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮਧੂ ਬਾਲਾ (37) ਪਤਨੀ ਨੰਦ ਕਿਸ਼ੋਰ ਵਾਸੀ ਬਹਿਦੂਲੋ ਥਾਣਾ ਤਲਵਾੜਾ ਅਤੇ ਉਨ੍ਹਾਂ ਦੀ ਧੀ ਆਸ਼ਿਆ (3) ਵਜੋਂ ਹੋਈ ਹੈ। ਇਸ ਦੇ ਨਾਲ ਹੀ ਪੁਲਸ ਨੇ ਦੱਸਿਆ ਕਿ ਨੰਦ ਕਿਸ਼ੋਰ ਦੇ ਬਿਆਨਾਂ ਦੇ ਆਧਾਰ 'ਤੇ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਟਿੱਪਰ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨੰਦ ਕਿਸ਼ੋਰ ਦਾ ਕਰੀਬ 15 ਸਾਲ ਪਹਿਲਾਂ ਵਿਆਹ ਹੋਇਆ ਸੀ। ਉਹ ਹਿਮਾਚਲ ਦੇ ਇੱਕ ਪਿੰਡ ਵਿੱਚ ਮਜ਼ਦੂਰੀ ਕਰਦਾ ਹੈ ਅਤੇ ਉਹ 4 ਧੀਆਂ ਦਾ ਬਾਪ ਹੈ, ਜਿਨ੍ਹਾਂ ਦੇ ਸਿਰੋਂ ਹੁਣ ਮਾਂ ਦਾ ਸਾਇਆ ਚੁੱਕਿਆ ਗਿਆ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News