ਹਾਦਸੇ ’ਚ ਪਤੀ-ਪਤਨੀ ਜ਼ਖਮੀ

06/14/2018 12:41:24 AM

ਬਟਾਲਾ,   (ਬੇਰੀ)-  ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਸੁਰਜੀਤ ਸਿੰਘ ਪੁੱਤਰ ਮਦਨ ਸਿੰਘ ਵਾਸੀ ਅਬਦਾਲ ਸੋਹੀ ਨੇ ਦੱਸਿਆ ਕਿ ਉਹ ਪਤਨੀ ਪ੍ਰੀਤਮ ਕੌਰ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ  ਬਟਾਲਾ ਕਿਸੇ ਕੰਮ ਲਈ ਆ ਰਹੇ ਸੀ ਤਾਂ ਪਿੰਡ ਜੈਤੋਸਰਜਾ ਦੇ ਨੇਡ਼ੇ ਅਚਾਨਕ ਮੋਟਰਸਾਈਕਲ ਦਾ ਸੰਤੁਲਨ ਵਿਗਡ਼ ਗਿਆ, ਜਿਸਦੇ ਚਲਦਿਆਂ ਮੋਟਰਸਾਈਕਲ ਕੰਧ ਨਾਲ ਜਾ ਟਕਰਾਇਆ ਅਤੇ ਉਹ ਦੋਵੇਂ ਗੰਭੀਰ ਜ਼ਖਮੀ ਹੋ ਗਏ। ਇਹ ਵੀ ਪਤਾ ਲੱਗਾ ਹੈ ਕਿ ਉਕਤ ਪਤੀ-ਪਤਨੀ ਨੂੰ ਜ਼ਖਮੀ ਹਾਲਤ ’ਚ ਇਲਾਜ ਲਈ ਐਂਬੂਲੈਂਸ 108 ਦੇ ਰਾਹੀਂ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦਾ ਗਿਆ, ਜਿਥੋਂ ਡਾਕਟਰਾਂ ਨੇ ਹਾਲਤ ਨਾਜ਼ੁਕ ਹੁੰਦੇ ਦੇਖ ਦੋਵਾਂ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ। 
 10 ਬੋਤਲਾਂ ਸ਼ਰਾਬ ਬਰਾਮਦ,  1 ਗ੍ਰਿਫਤਾਰ
 ਧਾਰੀਵਾਲ, 13 ਜੂਨ (ਖੋਸਲਾ, ਬਲਬੀਰ)-ਥਾਣਾ ਧਾਰੀਵਾਲ ਦੇ ਏ. ਐੱਸ. ਆਈ. ਰਾਜਵਿੰਦਰ ਸਿੰਘ ਨੇ ਗੁਪਤਾ ਸੂਚਨਾ ਦੇ ਆਧਾਰ ’ਤੇ  ਸੁਧੀਰ ਉਰਫ ਸੋਨੂੰ ਵਾਸੀ ਧਾਰੀਵਾਲ ਹਾਲ ਹੀ ਵਾਸੀ ਰਣੀਆਂ ਦੇ ਘਰ ਛਾਪੇਮਾਰੀ ਕਰ ਕੇ 10 ਬੋਤਲਾਂ ਠੇਕਾ ਸ਼ਰਾਬ ਬਰਾਮਦ ਕੀਤੀਅਾ  ਅਤੇ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਕੇਸ ਦਰਜ ਕਰ ਲਿਆ। 
 


Related News