ਬੀ. ਐੱਮ. ਡਬਲਿਊ ਨੇ ਸਕਟੂਰ ਸਵਾਰਾਂ ਨੂੰ ਘੜੀਸਿਆ, ਗੰਭੀਰ ਜ਼ਖਮੀਂ

Monday, Apr 29, 2019 - 01:49 PM (IST)

ਬੀ. ਐੱਮ. ਡਬਲਿਊ ਨੇ ਸਕਟੂਰ ਸਵਾਰਾਂ ਨੂੰ ਘੜੀਸਿਆ, ਗੰਭੀਰ ਜ਼ਖਮੀਂ

ਜ਼ੀਰਕਪੁਰ (ਗੁਰਪ੍ਰੀਤ) : ਸ਼ਨੀਵਾਰ ਦੇਰ ਰਾਤ ਢਕੋਲੀ-ਬਲਟਾਨਾ ਚੌਂਕ ਦੀਆਂ ਲਾਈਟਾਂ ਨੇੜੇ ਪੰਚਕੂਲਾ ਵਲੋਂ ਆ ਰਹੀ ਇਕ ਤੇਜ਼ ਰਫਤਾਰ ਬੀ. ਐੱਮ. ਡਬਲਿਊ ਨੇ 2 ਸਕੂਟਰ ਸਵਾਰ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਨੌਜਵਾਨ ਗੰਭੀਰ ਰੂਪ 'ਚ ਜ਼ਖਮੀਂ ਹੋ ਗਏ। ਕਾਰ ਚਾਲਕ ਕਰੀਬ 2 ਕਿਲੋਮੀਟਰ ਤੱਕ ਦੋਹਾਂ ਨੂੰ ਘੜੀਸਦੇ ਹੋਏ ਲੈ ਗਿਆ, ਜਿਸ ਤੋਂ ਬਾਅਦ ਸੜਕ 'ਤੇ ਜਾ ਰਹੇ ਕੁਝ ਵਾਹਨ ਚਾਲਕਾਂ ਨੇ ਕਾਰ ਚਾਲਕ ਦਾ ਪਿੱਛਾ ਕਰਕੇ ਉਸ ਨੂੰ ਘੇਰ ਲਿਆ ਅਤੇ ਜ਼ਖਮੀਆਂ ਨੂੰ ਦੇਖਿਆ। ਲੋਕਾਂ ਨੇ ਕਾਰ ਚਾਲਕ ਦੀ ਰੱਜ ਕੇ ਕੁੱਟਮਾਰ ਕੀਤੀ ਪਰ ਬਾਅਦ 'ਚ ਉਹ ਕਾਰ ਛੱਡ ਕੇ ਫਰਾਰ ਹੋ ਗਿਆ।
ਇਸ ਦੀ ਸੂਚਨਾ ਮਿਲਦੇ ਹੀ ਕਰੀਬ ਅੱਧੇ ਘੰਟੇ ਬਾਅਦ ਮੌਕੇ 'ਤੇ ਪੁੱਜੀ ਪੀ. ਸੀ. ਆਰ. ਪਾਰਟੀ ਨੂੰ ਵੀ ਲੋਕਾਂ ਦੇ ਗੁੱਸਾ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਜ਼ੀਰਕਪੁਰ ਥਾਣੇ ਦੇ ਪੁਲਸ ਅਧਿਕਾਰੀ ਸਤਨਾਮ ਸਿੰਘ ਨੇ ਮੌਕੇ 'ਤੇ ਪੁੱਜ ਕੇ ਲੋਕਾਂ ਨੂੰ ਸ਼ਾਂਤ ਕਰਾਇਆ।


author

Babita

Content Editor

Related News