ਭਰਾ ਨੂੰ ਮਿਲਣ ਜਾ ਰਹੇ ਦਿਵਿਆਂਗ ਵਿਅਕਤੀ ਨਾਲ ਵਾਪਰਿਆ ਹਾਦਸਾ, ਕਾਰ ਚਾਲਕ ਨੇ ਟਰਾਈ ਸਾਈਕਲ ਨੂੰ ਮਾਰੀ ਟੱਕਰ
Tuesday, Jun 18, 2024 - 11:44 AM (IST)
 
            
            ਭਵਾਨੀਗੜ੍ਹ (ਕਾਂਸਲ)- ਨੇੜਲੇ ਪਿੰਡ ਚੰਨੋਂ ਵਿਖੇ ਇਕ ਕਾਰ ਚਾਲਕ ਵੱਲੋਂ ਇਕ ਟਰਾਈ ਸਾਈਕਲ ਨੂੰ ਟੱਕਰ ਮਾਰ ਕੇ ਇਕ ਦਿਵਿਆਂਗ ਵਿਅਕਤੀ ਨੂੰ ਜ਼ਖ਼ਮੀ ਕਰ ਦੇਣ ਦੇ ਦੋਸ਼ ਹੇਠ ਪੁਲਸ ਵੱਲੋਂ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਗਰਮੀ ਦਾ ਕਹਿਰ ਜਾਰੀ! ਹੁਣ ਰਾਤ ਨੂੰ ਵੀ ਨਹੀਂ ਮਿਲ ਰਹੀ ਰਾਹਤ
ਹਾਦਸੇ ’ਚ ਜ਼ਖ਼ਮੀ ਹੋਏ ਹਸਪਤਾਲ ਵਿਖੇ ਜ਼ੇਰੇ ਇਲਾਜ਼ ਨਿਰਮਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਨਰਮਾਣਾ ਥਾਣਾ ਸਦਰ ਨਾਭਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਆਪਣੇ ਭਰਾ ਨੂੰ ਮਿਲਣ ਲਈ ਜਦੋਂ ਪਿੰਡ ਚੰਨੋਂ ਵਿਖੇ ਆਇਆ ਹੋਇਆ ਸੀ ਤਾਂ ਇੱਥੇ ਇਕ ਬਿਸਕੁਟ ਵਾਲੀ ਦੁਕਾਨ ’ਤੇ ਬਿਸਕੁਟ ਲੈਣ ਲਈ ਆਪਣੀ ਟਰਾਈ ਸਾਈਕਲ 'ਤੇ ਬੈਠਾ ਸੀ। ਇਸ ਦੌਰਾਨ ਪਿੰਡ ਲੱਖੇਵਾਲ ਸਾਈਡ ਤੋਂ ਆਈ ਇਕ ਤੇਜ਼ ਰਫ਼ਤਾਰ ਕਾਰ ਦੇ ਚਾਲਕ ਨੇ ਕਥਿਤ ਲਾਹਪ੍ਰਵਾਹੀ ਨਾਲ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਇਸ ਹਾਦਸੇ ’ਚ ਉਸ ਦੇ ਕਾਫ਼ੀ ਸੱਟਾਂ ਲੱਗੀਆਂ ਤੇ ਉਸ ਦੀ ਟਰਾਈ ਸਾਈਕਲ ਵੀ ਦੂਰ ਜਾ ਡਿੱਗੀ ਤੇ ਬੂਰੀ ਤਰ੍ਹਾਂ ਨੁਕਸਾਨੀ ਗਈ।
ਇਹ ਖ਼ਬਰ ਵੀ ਪੜ੍ਹੋ - ਚੋਣ ਪ੍ਰਚਾਰ ਕਰਨ ਜਲੰਧਰ ਆਉਣਗੇ ਹੇਮਾ ਮਾਲਿਨੀ-ਪ੍ਰੀਤੀ ਸਪਰੂ ਸਣੇ ਕਈ 'ਸਟਾਰ', ਭਾਜਪਾ ਨੇ ਜਾਰੀ ਕੀਤੀ ਲਿਸਟ
ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਨੇ ਉਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾਇਆ। ਪੁਲਸ ਨੇ ਨਿਰਮਲ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਕਾਰ ਚਾਲਕ ਯਾਦਵਿੰਦਰ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਸਦਰਪੁਰ ਥਾਣਾ ਪਸਿਆਣਾ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            