ਮੌਜ-ਮਸਤੀ ਕਰਦੇ ਦੋਸਤਾਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਇਕ ਦੀ ਮੌਤ

10/04/2020 8:22:20 AM

ਸਾਹਨੇਵਾਲ/ਕੁਹਾੜਾ (ਜ. ਬ.) : ਡਲਹੌਜੀ ਜਾ ਰਹੇ ਚਾਰ ਦੋਸਤਾਂ ਦੀ ਕਾਰ ਸਾਹਨੇਵਾਲ ਦੇ ਨੇੜੇ ਜ਼ਿੰਮੀਦਾਰਾ ਢਾਬੇ ਨੇੜੇ ਬਿਨਾਂ ਰਿਫਲੈਕਟਰ ਅਤੇ ਗਲਤ ਤਰੀਕੇ ਨਾਲ ਖੜ੍ਹੇ ਕੀਤੇ ਟਰਾਲੇ ਨਾਲ ਟਕਰਾ ਗਈ, ਜਿਸ ਦੇ ਬਾਅਦ ਚਾਰੇ ਦੋਸਤ ਗੰਭੀਰ ਰੂਪ ’ਚ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਤੁਰੰਤ ਈ. ਐੱਸ. ਆਈ. ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਕ ਦੋਸਤ ਨੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਵਹਿਸ਼ੀ ਦਰਿੰਦੇ ਦੀ ਹੈਵਾਨੀਅਤ ਦਾ ਸ਼ਿਕਾਰ ਬਣੀ ਸੀ 8 ਸਾਲਾ ਬੱਚੀ, ਜ਼ਿਆਦਾ ਖੂਨ ਵਹਿਣ ਕਾਰਨ ਨਿੱਜੀ ਹਸਪਤਾਲ ਰੈਫ਼ਰ

ਥਾਣਾ ਸਾਹਨੇਵਾਲ ਦੇ ਜਾਂਚ ਅਧਿਕਾਰੀ ਥਾਣੇਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਪਾਸ ਦਰਜ ਕਰਵਾਏ ਬਿਆਨਾਂ ’ਚ ਦਿਪੇਂਦਰ ਸਿੰਘ ਪੁੱਤਰ ਯਸ਼ਵੰਤ ਸਿੰਘ ਵਾਸੀ ਮਾਨਸਰੋਵਰ ਕਾਲੋਨੀ, ਹਾਊਸਿੰਗ ਬੋਰਡ, ਅਲਵਰ ਰਾਜਸਥਾਨ ਤੋਂ ਤਿੰਨ ਦੋਸਤਾਂ ਕੇਤਨ ਮਹਿਤਾ (26) ਪੁੱਤਰ ਸਤੀਸ਼ ਕੁਮਾਰ ਵਾਸੀ ਉਮੇਕਸ ਸਿਟੀ, ਬਹਾਦਰਗੜ੍ਹ, ਅਸ਼ਵਨੀ ਕੁਮਾਰ ਅਤੇ ਰਿੰਕੂ ਪੁਰੀ ਦੇ ਨਾਲ ਡਲਹੌਜ਼ੀ ਜਾ ਰਹੇ ਸੀ।

ਇਹ ਵੀ ਪੜ੍ਹੋ : ਦਰਦਨਾਕ : ਖੱਡ 'ਚ ਡਿਗੀ ਕਾਰ 'ਚੋਂ ਨੌਜਵਾਨ ਦੀ ਅੱਧ ਸੜੀ ਲਾਸ਼ ਬਰਾਮਦ, ਨੇੜੇ ਪਈਆਂ ਸੀ ਬੀਅਰ ਦੀਆਂ ਬੋਤਲਾਂ

ਜਦੋਂ ਸਵੇਰੇ ਕਰੀਬ ਸਵਾ 3 ਵਜੇ ਸਾਹਨੇਵਾਲ ਦੇ ਜ਼ਿੰਮੀਦਾਰਾ ਢਾਬੇ ਦੇ ਨਜ਼ਦੀਕ ਪਹੁੰਚੇ ਤਾਂ ਉੱਥੇ ਖੜ੍ਹੇ ਇਕ ਟਰਾਲੇ ਨਾਲ ਗੱਡੀ ਅਚਾਨਕ ਟਕਰਾ ਗਈ, ਜਿਸ ’ਚ ਸਾਰੇ ਦੋਸਤਾਂ ਨੂੰ ਗੰਭੀਰ ਸੱਟਾਂ ਲੱਗੀਆਂ। ਕੇਤਨ ਮਹਿਤਾ ਨੂੰ ਜ਼ਿਆਦਾ ਗੰਭੀਰ ਸੱਟਾਂ ਦੇ ਚੱਲਦੇ ਈ. ਐੱਸ. ਆਈ., ਲੁਧਿਆਣਾ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਭਰਾ ਨੇ ਹੀ ਭਰਾ ਨੂੰ ਦਿੱਤੀ ਬੇਰਹਿਮ ਮੌਤ, ਪੁਲਸ ਦੀ ਸਖ਼ਤੀ ਮਗਰੋਂ ਬਿਆਨ ਕੀਤਾ ਖੌਫ਼ਨਾਕ ਸੱਚ

ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਟਰਾਲੇ ਨਾਮਾਲੂਮ ਚਾਲਕ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ, ਜਦੋਂ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ।



 


Babita

Content Editor

Related News