ਤੇਜ਼ ਰਫ਼ਤਾਰ ਆਟੋ ਚਾਲਕ ਨੇ ਤਿੰਨ ਬੱਚਿਆਂ ਨੂੰ ਮਾਰੀ ਟੱਕਰ, 1 ਦੀ ਹੋਈ ਮੌਤ

Wednesday, Mar 06, 2024 - 01:39 PM (IST)

ਤੇਜ਼ ਰਫ਼ਤਾਰ ਆਟੋ ਚਾਲਕ ਨੇ ਤਿੰਨ ਬੱਚਿਆਂ ਨੂੰ ਮਾਰੀ ਟੱਕਰ, 1 ਦੀ ਹੋਈ ਮੌਤ

ਲੁਧਿਆਣਾ (ਗੌਤਮ): ਸੁਆ ਰੋਡ 'ਤੇ ਪਿਤਾ ਨਾਲ ਜਾ ਰਹੇ 3 ਬੱਚਿਆਂ ਨੂੰ ਤੇਜ਼ ਰਫ਼ਤਾਰ ਨਾਲ ਜਾ ਰਹੇ ਆਟੋ ਚਾਲਕ ਨੇ ਪਿੱਛਿਓਂ ਟੱਕਰ ਮਾਰ ਕੇ ਦਰੜ ਦਿੱਤਾ। ਗੰਭੀਰ ਰੂਪ 'ਚ ਜ਼ਖ਼ਮੀ ਬੱਚਿਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਵਿਚੋਂ ਇਕ ਬੱਚੇ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਪੀ.ਜੀ.ਆਈ. ਰੈਫ਼ਰ ਕਰ ਦਿੱਤਾ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਸੱਤਿਅਮ ਵਜੋਂ ਹੋਈ ਹੈ ਜੋ ਸਿਰਫ਼ 11 ਸਾਲ ਦਾ ਸੀ।

ਇਹ ਖ਼ਬਰ ਵੀ ਪੜ੍ਹੋ - ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਪਰਨੀਤ ਕੌਰ ਦਾ ਵੱਡਾ ਬਿਆਨ

ਬੱਚੇ ਦੇ ਪਿਤਾ ਵਿਸ਼ਨੂੰ ਕੁਮਾਰ ਠਾਕੁਰ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਦੇ ਫੈਕਟਰੀ ਵੱਲ ਜਾ ਰਿਹਾ ਸੀ। ਸੁਆ ਰੋਡ 'ਤੇ ਇਕ ਆਟੋ ਨੇ ਤੇਜ਼ ਰਫ਼ਤਾਰ ਨਾਲ ਆ ਕੇ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੋ ਬੱਚੇ ਗੰਭੀਰ ਜ਼ਖ਼ਮੀ ਹੋ ਗਏ ਸਨ। 1 ਬੱਚੇ ਦੀ ਮੌਤ ਹੋ ਗਈ ਤੇ 2 ਬੱਚਿਆਂ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਕੰਗਣਾ ਰਣੌਤ ਨੇ ਫ਼ਿਰ ਲਿਆ ਦਿਲਜੀਤ ਦੋਸਾਂਝ ਨਾਲ ਪੰਗਾ! ਅੰਬਾਨੀ ਦੇ ਵਿਆਹ 'ਚ ਪਹੁੰਚੇ ਸਿਤਾਰਿਆਂ 'ਤੇ ਕੱਸਿਆ ਤੰਜ

ਥਾਣਾ ਡਵੀਜ਼ਨ ਨੰਬਰ 6 ਦੀ ਪੁਲਸ ਨੇ ਬੱਚੇ ਦੇ ਪਿਤਾ ਵਿਸ਼ਨੂੰ ਕੁਮਾਰ ਠਾਕੁਰ ਦੇ ਬਿਆਨਾਂ 'ਤੇ ਆਟੋ ਚਾਲਕ ਸ਼ੈਲੇਂਦਰ ਕੁਮਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸਬ ਇੰਸਪੈਕਟਰ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News