ਸਾਈਕਲ ਸਵਾਰ ਨੂੰ ਬਚਾਉਂਦਿਆਂ ਵਾਪਰਿਆ ਹਾਦਸਾ, ਅਚਾਨਕ ਬ੍ਰੇਕ ਲੱਗਣ ਕਾਰਨ ਬੇਕਾਬੂ ਹੋਇਆ ਕੰਟੇਨਰ ਤੇ...
Thursday, Jul 27, 2023 - 11:22 AM (IST)

ਲੁਧਿਆਣਾ (ਵੈੱਬ ਡੈਸਕ, ਰਾਜ) : ਇੱਥੇ ਢੰਡਾਰੀ ਪੁਲ 'ਤੇ ਵੀਰਵਾਰ ਸਵੇਰੇ ਇਕ ਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਇਕ ਕੰਟੇਨਰ ਪਲਟ ਗਿਆ। ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਮੁਤਾਬਕ ਕੰਟੇਨਰ ਡਰਾਈਵਰ ਟਾਹਲ ਸਿੰਘ ਦਾ ਕਹਿਣਾ ਹੈ ਕਿ ਉਹ ਕੰਟੇਨਰ ਲੋਡ ਕਰਕੇ ਫੋਕਲ ਪੁਆਇੰਟ ਤੋਂ ਬਠਿੰਡਾ ਜਾ ਰਿਹਾ ਸੀ।
ਇਹ ਵੀ ਪੜ੍ਹੋ : ਘਰੋਂ ਨਿਕਲ ਰਹੇ ਹੋ ਤਾਂ ਛਤਰੀ ਜ਼ਰੂਰ ਲੈ ਲਓ, ਪੰਜਾਬ 'ਚ ਅੱਜ ਹੈ ਭਾਰੀ ਮੀਂਹ ਦਾ ਅਲਰਟ
ਢੰਡਾਰੀ ਪੁਲ ਹੇਠਾਂ ਉਤਰਦੇ ਸਮੇਂ ਅਚਾਨਕ ਇਕ ਸਾਈਕਲ ਸਵਾਰ ਸਾਹਮਣੇ ਆ ਗਿਆ। ਜਦੋਂ ਉਸ ਨੇ ਸਾਈਕਲ ਸਵਾਰ ਨੂੰ ਬਚਾਉਣ ਦੀ ਬ੍ਰੇਕ ਲਾਈ ਤਾਂ ਕੰਟੇਨਰ ਬੇਕਾਬੂ ਹੋ ਗਿਆ ਅਤੇ ਪਲਟ ਗਿਆ।
ਇਹ ਵੀ ਪੜ੍ਹੋ : ਖੰਨਾ ਦਾ ਵੱਡਾ ਕਾਰੋਬਾਰੀ ਅਚਾਨਕ ਹੋਇਆ ਲਾਪਤਾ, Innova ਗੱਡੀ 'ਚੋਂ ਮਿਲਿਆ ਹੱਥ ਲਿਖ਼ਤ ਨੋਟ
ਇਸ ਘਟਨਾ ਕਾਰਨ ਕਾਫੀ ਦੇਰ ਤੱਕ ਸੜਕ 'ਤੇ ਟ੍ਰੈਫਿਕ ਜਾਮ ਰਿਹਾ। ਲੋਕਾਂ ਨੇ ਪੁਲਸ ਨੂੰ ਬੁਲਾਇਆ ਅਤੇ ਟ੍ਰੈਫਿਕ ਪੁਲਸ ਨੇ ਸਾਰਾ ਟ੍ਰੈਫਿਕ ਕੱਢਿਆ। ਪੁਲਸ ਦੇ ਮੁਤਾਬਕ ਇਸ ਘਟਨਾ ਬਾਰੇ ਕੰਟੇਨਰ ਮਾਲਕ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ