120 ਦੀ ਸਪੀਡ ਬਣੀ ਕਾਲ : ਖੁਸ਼ੀਆਂ ਮਨਾ ਕੇ ਵਾਪਸ ਪਰਤ ਰਹੇ 2 ਪਰਿਵਾਰ ਉੱਜੜੇ, ਇਲਾਕੇ 'ਚ ਛਾਇਆ ਮਾਤਮ

Wednesday, Sep 07, 2022 - 01:04 PM (IST)

120 ਦੀ ਸਪੀਡ ਬਣੀ ਕਾਲ : ਖੁਸ਼ੀਆਂ ਮਨਾ ਕੇ ਵਾਪਸ ਪਰਤ ਰਹੇ 2 ਪਰਿਵਾਰ ਉੱਜੜੇ, ਇਲਾਕੇ 'ਚ ਛਾਇਆ ਮਾਤਮ

ਲੁਧਿਆਣਾ (ਰਾਜ) : ਪਤਨੀ ਅਤੇ ਆਪਣੀਆਂ 2 ਧੀਆਂ ਨਾਲ ਸਾਂਢੂ ਰਾਜੇਸ਼ ਦੀ ਭੈਣ ਦੇ ਘਰ ਪ੍ਰੋਗਰਾਮ ’ਤੇ ਗਏ ਰਾਜਨ ਨੂੰ ਕੀ ਪਤਾ ਸੀ ਕਿ ਇਹ ਖੁਸ਼ੀਆਂ ਉਸ ਦੀ ਜ਼ਿੰਦਗੀ ਦੀਆਂ ਆਖ਼ਰੀ ਖੁਸ਼ੀਆਂ ਬਣ ਕੇ ਰਹਿ ਜਾਣਗੀਆਂ। ਰਾਜਨ ਪਰਿਵਾਰ ਦੇ ਨਾਲ ਆਪਣੀ ਬਾਈਕ ’ਤੇ ਆਇਆ ਸੀ ਅਤੇ ਬਾਈਕ ’ਤੇ ਹੀ ਵਾਪਸ ਜਾਣਾ ਸੀ ਪਰ ਸਾਂਢੂ ਰਾਜੇਸ਼ ਦੇ ਕਹਿਣ ਅਤੇ ਪਤਨੀ ਅਤੇ ਧੀਆਂ ਦੀ ਸੇਫਟੀ ਲਈ ਉਸ ਨੇ ਪਤਨੀ ਸੰਜਨਾ, ਧੀਆਂ ਖੁਸ਼ੀ ਅਤੇ ਮਾਹੀ ਨੂੰ ਰਾਜੇਸ਼ ਦੀ ਕਾਰ ’ਚ ਬਿਠਾ ਦਿੱਤਾ ਸੀ। ਉਸ ਨੇ ਇਹ ਸੋਚਿਆ ਸੀ ਕਿ ਰਾਤ ਜ਼ਿਆਦਾ ਹੋ ਚੁੱਕੀ ਹੈ, ਹਨੇਰਾ ਵੀ ਹੈ, ਇਸ ਲਈ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਅੱਗੋਂ ਜਾ ਕੇ ਆਪਣੀ ਬਾਈਕ ’ਤੇ ਬਿਠਾ ਕੇ ਘਰ ਲੈ ਜਾਵੇਗਾ ਪਰ ਉਸ ਨੂੰ ਕੀ ਪਤਾ ਸੀ ਕਿ ਇਹੀ ਕਾਰ ਉਸ ਦੇ ਪਰਿਵਾਰ ਲਈ ਕਾਲ ਬਣ ਜਾਵੇਗੀ। ਚੰਡੀਗੜ੍ਹ ਰੋਡ ’ਤੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ 'ਚ ਪਤਨੀ ਸੰਜਨਾ ਅਤੇ ਉਸ ਦੀਆਂ ਦੋਵੇਂ ਧੀਆਂ ਵੀ ਮੌਤ ਦੇ ਮੂੰਹ ’ਚ ਚਲੀਆਂ ਗਈਆਂ। ਇਸ ਦੇ ਨਾਲ ਹੀ ਸਾਂਢੂ ਰਾਜੇਸ਼ ਅਤੇ ਉਸ ਦੀ ਧੀ ਜੈਸਮੀਨ ਦੀ ਵੀ ਮੌਤ ਹੋ ਗਈ। ਜਦੋਂ ਕਿ ਰਾਜੇਸ਼ ਦੀ ਪਤਨੀ ਅਤੇ ਦੋ ਪੁੱਤਰ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ। ਕੁੱਝ ਸਮਾਂ ਪਹਿਲਾਂ ਖੁਸ਼ੀ ਵਾਲੇ ਪਰਿਵਾਰ ’ਚ ਰਾਤ ਨੂੰ ਮਾਤਮ ਛਾ ਗਿਆ, ਜਿਵੇਂ ਕਿਸੇ ਦੀ ਨਜ਼ਰ ਲੱਗ ਗਈ ਹੋਵੇ।

ਇਹ ਵੀ ਪੜ੍ਹੋ : ਜ਼ਮਾਨਤ ਮਿਲਣ ਦੇ ਬਾਵਜੂਦ ਵੀ ਜੇਲ੍ਹ 'ਚ ਹੀ ਰਹਿਣਗੇ ਸਾਧੂ ਸਿੰਘ ਧਰਮਸੌਤ, ਜਾਣੋ ਕੀ ਹੈ ਕਾਰਨ
ਰਿਸ਼ਤੇਦਾਰਾਂ ਅਤੇ ਇਲਾਕੇ ਦੇ ਲੋਕਾਂ ’ਚ ਛਾਇਆ ਸੋਗ
ਜਿਉਂ ਹੀ ਦੇਰ ਰਾਤ ਨੂੰ ਰਿਸ਼ਤੇਦਾਰਾਂ ਨੂੰ ਹਾਦਸੇ ਦਾ ਪਤਾ ਲੱਗਾ ਤਾਂ ਜਿਹੜੇ ਰਿਸ਼ਤੇਦਾਰ ਖੁਸ਼ੀ ’ਚ ਸ਼ਾਮਲ ਹੋਏ ਸਨ, ਉਹ ਸਾਰੇ ਦੇਰ ਰਾਤ ਨੂੰ ਹੀ ਘਟਨਾ ਸਥਾਨ ’ਤੇ ਪੁੱਜ ਗਏ। ਇਲਾਕਾ ਨਿਵਾਸੀਆਂ ਨੂੰ ਸਵੇਰੇ ਪਤਾ ਲੱਗਾ ਤਾਂ ਉਹ ਵੀ ਪੁੱਜ ਗਏ। ਪੂਰੇ ਇਲਾਕੇ ’ਚ ਸੋਗ ਛਾ ਗਿਆ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਦੋਵੇਂ ਪਰਿਵਾਰ ਚੰਗੇ ਸਨ ਅਤੇ ਮਿਲਣਸਾਰ ਸਨ। ਜਦੋਂ ਦੇਰ ਸ਼ਾਮ ਨੂੰ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਹਰ ਅੱਖ ਨਮ ਸੀ।

ਇਹ ਵੀ ਪੜ੍ਹੋ : ਮੋਹਾਲੀ 'ਚ ਝੂਲਾ ਡਿਗਣ ਦੇ ਮਾਮਲੇ 'ਚ ਪ੍ਰਬੰਧਕ ਸਣੇ 3 ਗ੍ਰਿਫ਼ਤਾਰ, ਮੇਲੇ 'ਚ ਪਹਿਲੀ ਵਾਰ ਲਾਇਆ ਸੀ ਝੂਲਾ
120 ’ਤੇ ਰੁਕ ਗਿਆ ਸੀ ਕਾਰ ਦਾ ਸਪੀਡੋ ਮੀਟਰ
ਪ੍ਰਤੱਖ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਕਾਰ ਤੇਜ਼ ਰਫ਼ਤਾਰ ਸੀ। ਇੰਨੀ ਰਫ਼ਤਾਰ ਸੀ ਕਿ ਫੋਰਟਿਸ ਹਸਪਤਾਲ ਕੋਲ ਕਾਰ ਬੇਕਾਬੂ ਹੋ ਗਈ ਸੀ, ਜਿਸ ਤੋਂ ਬਾਅਦ ਡਿਵਾਈਡਰ ਨਾਲ ਜਾ ਟਕਰਾਈ। ਫਿਰ ਇਕ ਕੰਧ ਤੋੜੀ ਅਤੇ ਕਈ ਪਲਟੀਆਂ ਖਾ ਕੇ ਖੰਭੇ ਨਾਲ ਜਾ ਟਕਰਾਈ। ਗੱਡੀ ਦਾ ਸਪੀਡੋ ਮੀਟਰ 120 ’ਤੇ ਆ ਕੇ ਰੁਕ ਗਿਆ ਸੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੱਡੀ ਇਸ ਤੋਂ ਵੀ ਜ਼ਿਆਦਾ ਸਪੀਡ ’ਤੇ ਰਹੀ ਹੋਵੇਗੀ, ਜੋ ਹਾਦਸੇ ਤੋਂ ਬਾਅਦ ਮੀਟਰ 120 ’ਤੇ ਜਾ ਕੇ ਰੁਕ ਗਿਆ ਸੀ।
ਰਾਜੇਸ਼ ਦੀ ਸੀ ਗੱਡੀ, ਚਲਾਉਂਦਾ ਸੀ ਟੈਕਸੀ
ਰਾਜਨ ਨੇ ਦੱਸਿਆ ਕਿ ਸਾਰੇ ਮੂਲ ਰੂਪ ਤੋਂ ਬਿਹਾਰ ਦੇ ਜ਼ਿਲ੍ਹਾ ਸੀਮਾਮੜ੍ਹੀ ਸਥਿਤ ਪਿੰਡ ਦੁਮਰਾ ਦੇ ਰਹਿਣ ਵਾਲੇ ਹਨ। ਉਹ ਇੱਥੇ ਮਜ਼ਦੂਰੀ ਕਰਦਾ ਹੈ ਅਤੇ ਰਾਜੇਸ਼ ਟੈਕਸੀ ਚਲਾਉਂਦਾ ਹੈ। ਗੱਡੀ ਵੀ ਉਸੇ ਦੀ ਹੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News