ਕੁਰਾਲੀ ''ਚ ਵਾਪਰਿਆ ਦਰਦਨਾਕ ਹਾਦਸਾ, ਵਾਹਨਾਂ ਨੂੰ ਪੁੱਜਿਆ ਭਾਰੀ ਨੁਕਸਾਨ

Saturday, Oct 03, 2020 - 04:49 PM (IST)

ਕੁਰਾਲੀ ''ਚ ਵਾਪਰਿਆ ਦਰਦਨਾਕ ਹਾਦਸਾ, ਵਾਹਨਾਂ ਨੂੰ ਪੁੱਜਿਆ ਭਾਰੀ ਨੁਕਸਾਨ

ਕੁਰਾਲੀ (ਬਠਲਾ) : ਇੱਥੇ ਰੂਪਨਗਰ ਮਾਰਗ ’ਤੇ ਹੋਏ ਸੜਕ ਹਾਦਸੇ 'ਚ ਇਕ ਬੀਬੀ ਸਮੇਤ ਤਿੰਨ ਲੋਕ ਜ਼ਖ਼ਮੀਂ ਹੋ ਗਏ, ਜਦੋਂ ਕਿ ਬੇਕਾਬੂ ਹੋਇਆ ਟਿੱਪਰ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਇਸ ਸਬੰਧੀ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਰੂਪਨਗਰ 'ਚ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਇਕ ਕਾਰ ਨੂੰ ਬਚਾਉਣ ਦੌਰਾਨ ਰੇਤ ਨਾਲ ਭਰਿਆ ਟਿੱਪਰ ਬੇਕਾਬੂ ਹੋ ਗਿਆ। ਟਿੱਪਰ ਬੇਕਾਬੂ ਹੋਣ ਤੋਂ ਬਾਅਦ ਸਾਹਮਣੇ ਤੋਂ ਆ ਰਹੇ ਟਿੱਪਰ ਨਾਲ ਟਕਰਾ ਗਿਆ।

ਇਸ ਦੌਰਾਨ ਰੇਤ ਨਾਲ ਭਰੇ ਟਿੱਪਰ ਦਾ ਅੱਗੇ ਵਾਲਾ ਚੱਕਾ ਨਿਕਲ ਗਿਆ ਅਤੇ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਇਸ ਹਾਦਸੇ ਦੌਰਾਨ ਇਕ ਮੋਟਰਸਾਈਕਲ ਚਾਲਕ ਅਤੇ ਉਸ ਦੀ ਪਤਨੀ ਵੀ ਲਪੇਟ 'ਚ ਆ ਗਏ, ਜਿਨ੍ਹਾਂ ਦੇ ਸੱਟਾਂ ਲੱਗ ਗਈਆਂ। ਮੋਟਰਸਾਈਕਲ ਨੂੰ ਵੀ ਕਾਫੀ ਨੁਕਸਾਨ ਪੁੱਜਿਆ। ਹਾਦਸੇ ਦੌਰਾਨ ਇਕ ਟਿੱਪਰ ਚਾਲਕ ਦੇ ਵੀ ਸੱਟਾਂ ਲੱਗੀਆਂ ਅਤੇ ਭਾਰੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
 


author

Babita

Content Editor

Related News