ਦਮੋਰੀਆ ਪੁਲ ਦੀ ਰੇਲਿੰਗ ਨਾਲ ਟਕਰਾਈ 2 ਦੋਸਤਾਂ ਦੀ ਬਾਈਕ, ਇਕ ਦੀ ਮੌਤ (ਤਸਵੀਰਾਂ)

Tuesday, Jun 07, 2016 - 11:30 AM (IST)

 ਦਮੋਰੀਆ ਪੁਲ ਦੀ ਰੇਲਿੰਗ ਨਾਲ ਟਕਰਾਈ 2 ਦੋਸਤਾਂ ਦੀ ਬਾਈਕ, ਇਕ ਦੀ ਮੌਤ (ਤਸਵੀਰਾਂ)
ਜਲੰਧਰ (ਸੋਨੂੰ) : ਸ਼ਹਿਰ ਦੇ ਦਮੋਰੀਆ ਪੁਲ ਫਲਾਈਓਵਰ ''ਤੇ ਸੋਮਵਾਰ ਦੇਰ ਰਾਤ ਇਕ ਬਾਈਕ ਰੇਲਿੰਗ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ 2 ਦੋਸਤਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਇਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੋਪਾਲ ਨਗਰ ਦੇ ਰਹਿਣ ਵਾਲੇ ਚੇਤਨ ਦੇ ਤੌਰ ''ਤੇ ਕੀਤੀ ਗਈ ਹੈ। ਉਸ ਦੇ ਦੋਸਤ ਗੋਲਡੀ ਨੂੰ ਹਸਪਤਾਲ ਇਲਾਜ ਲਈ ਭਰਤੀ ਕਰਾਇਆ ਗਿਆ ਹੈ। ਥਾਣਾ ਤਿੰਨ ਦੇ ਐੱਸ. ਐੱਚ. ਓ. ਸੁਖਬੀਰ ਸਿੰਘ ਨੇ ਦੱਸਿਆ ਕਿ ਦੋਵੇਂ ਦੋਸਤ ਰਾਤ ਨੂੰ ਘਰ ਮੁੜ ਰਹੇ ਸਨ ਇਕ ਰਸਤੇ ''ਚ ਹਾਦਸੇ ਦਾ ਸ਼ਿਕਾਰ ਹੋ ਗਏ।

author

Babita Marhas

News Editor

Related News