ਚੰਡੀਗੜ੍ਹ ''ਚ ਵਾਪਰਿਆ ਦਰਦਨਾਕ ਹਾਦਸਾ, ਲਹੂ-ਲੁਹਾਨ ਹਾਲਤ ''ਚ ਮਿਲੀ ਵਿਅਕਤੀ ਦੀ ਲਾਸ਼

Monday, May 25, 2020 - 03:59 PM (IST)

ਚੰਡੀਗੜ੍ਹ ''ਚ ਵਾਪਰਿਆ ਦਰਦਨਾਕ ਹਾਦਸਾ, ਲਹੂ-ਲੁਹਾਨ ਹਾਲਤ ''ਚ ਮਿਲੀ ਵਿਅਕਤੀ ਦੀ ਲਾਸ਼

ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਦੇ ਸੈਕਟਰ-46 ਦੀ ਪਾਰਕਿੰਗ 'ਚ ਸੋਮਵਾਰ ਨੂੰ ਉਸ ਸਮੇਂ ਲੋਕ ਹੈਰਾਨ ਰਹਿ ਗਏ, ਜਦੋਂ ਪਾਰਕਿੰਗ 'ਚ ਲਹੂ-ਲੁਹਾਨ ਹਾਲਤ 'ਚ ਪਈ ਇਕ ਵਿਅਕਤੀ ਦੀ ਲਾਸ਼ ਉਨ੍ਹਾਂ ਨੇ ਦੇਖੀ ਪਰ ਬਾਅਦ 'ਚ ਇਸ ਗੱਲ ਦਾ ਪਤਾ ਲੱਗਿਆ ਕਿ ਮ੍ਰਿਤਕ ਵਿਅਕਤੀ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਇਆ ਹੈ। ਜਾਣਕਾਰੀ ਮੁਤਾਬਕ ਜਦੋਂ ਇਕ ਬੱਸ ਡਰਾਈਵਰ ਵੱਲੋਂ ਆਪਣੀ ਬੱਸ ਪਿੱਛੇ ਮੋੜੀ ਜਾ ਰਹੀ ਸੀ ਤਾਂ ਨੇੜੇ ਹੀ ਇਕ ਮੰਗਣ ਵਾਲਾ ਵਿਅਕਤੀ ਲੰਮਾ ਪਿਆ ਹੋਇਆ ਸੀ।

ਜਦੋਂ ਡਰਾਈਵਰ ਨੇ ਬੱਸ ਪਿੱਛੇ ਮੋੜੀ ਤਾਂ ਉਹ ਵਿਅਕਤੀ ਬੱਸ ਹੇਠਾਂ ਆ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਵੱਲੋਂ ਇਸ ਘਟਨਾ ਦੀ ਸੂਚਨਾ ਤੁਰੰਤ ਸਿਹਤ ਵਿਭਾਗ ਦੀ ਟੀਮ ਨੂੰ ਦਿੱਤੀ ਗਈ। ਮੌਕੇ 'ਤੇ ਪੁੱਜੀ ਟੀਮ ਨੇ ਸਾਵਧਾਨੀ ਵਰਤਦੇ ਹੋਏ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਲਾਸ਼ ਘਰ 'ਚ ਰਖਵਾ ਦਿੱਤਾ। ਇਸ ਮਾਮਲੇ 'ਚ ਪੁਲਸ ਨੇ ਬੱਸ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 


author

Babita

Content Editor

Related News