ਬਠਿੰਡਾ ਵਿਖੇ ਟੈਂਕਰ ਅਤੇ ਕਾਰ ''ਚ ਭਿਆਨਕ ਟੱਕਰ, 5 ਵਿਅਕਤੀਆਂ ਦੀ ਮੌਕੇ ''ਤੇ ਮੌਤ

Thursday, Jul 09, 2020 - 05:44 PM (IST)

ਬਠਿੰਡਾ ਵਿਖੇ ਟੈਂਕਰ ਅਤੇ ਕਾਰ ''ਚ ਭਿਆਨਕ ਟੱਕਰ, 5 ਵਿਅਕਤੀਆਂ ਦੀ ਮੌਕੇ ''ਤੇ ਮੌਤ

ਮੋੜ ਮੰਡੀ (ਵਿਜੇ) : ਭਾਰਤ ਭੂਸ਼ਣ ਨੇੜਲੇ ਪਿੰਡ ਰਾਮਨਗਰ ਨੇੜੇ ਇੱਕ ਤੇਲ ਟੈਂਕਰ ਅਤੇ ਸਵਿਫਟ ਕਾਰ 'ਚ ਭਿਆਨਕ ਟੱਕਰ ਹੋ ਗਈ, ਜਿਸ ਦੌਰਾਨ 5 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 1 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਥਾਣਾ ਮੋੜ ਤੋਂ ਪ੍ਰਾਪਤ ਸੂਚਨਾ ਅਨੁਸਾਰ ਸਵਿੱਫਟ ਕਾਰ ਪੀ. ਬੀ. 31 ਐਨ 4414 ਸਵਾਰ 6 ਵਿਅਕਤੀ ਬਠਿੰਡਾ ਤੋਂ ਬਾਇਆ ਰਾਮਪੁਰਾ ਹੋ ਕੇ ਆਪਣੇ ਪਿੰਡ ਜੱਜਲ ਵੱਲ ਜਾ ਰਹੇ ਸਨ। ਅਚਾਨਕ ਸਾਹਮਣਿਓਂ ਮੋੜ ਵੱਲੋਂ ਆ ਰਹੇ ਟਰੱਕ ਨੰਬਰ ਪੀ. ਬੀ. 31 ਐਨ 8310 ਨਾਲ ਭਿਆਨਕ ਟੱਕਰ ਹੋ ਗਈ। ਮੌਕੇ 'ਤੇ ਮੌਜੂਦ ਵਿਅਕਤੀਆਂ ਨੇ ਦੱਸਿਆ ਕਿ ਟਰੱਕ ਅਤੇ ਕਾਰ ਵਿਚਕਾਰ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਸਵਾਰ 6 ਵਿਅਕਤੀਆਂ 'ਚੋਂ 5 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਸੁਖਦੀਪ ਸਿੰਘ ਪੁੱਤਰ ਜਗਰਾਜ ਸਿੰਘ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ, ਜਿਸਨੂੰ ਸਿਵਲ ਹਸਪਤਾਲ ਮੋੜ ਵੱਲੋਂ ਸਿਵਲ ਹਸਪਤਾਲ ਬਠਿੰਡਾ ਵਿੱਖੇ ਰੈਫਰ ਕਰ ਦਿੱਤਾ ਗਿਆ।

PunjabKesariਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਹਾਦਸੇ 'ਚ ਜੱਜਲ ਨਿਵਾਸੀ ਚਚੇਰੇ ਭਰਾ ਹਰਮਨ ਸਿੰਘ ਅਤੇ ਅਰਮਾਨ ਸਿੰਘ ਦਨੇਸਵਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਜੋਗੇਵਾਲਾ ਅਤੇ ਮਨਪ੍ਰੀਤ ਸਿੰਘ ਉਰਫ ਬੱਬੂਵਾਸੀ ਮਲਕਾਨਾ ਤੋਂ ਇਲਾਵਾ ਇੱਕ ਹੋਰ ਵਿਆਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸਨੂੰ ਪੁਲਸ ਵਲੋਂ ਸਹਾਰਾ ਕਲੱਬ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਤਲਵੰਡੀ ਸਾਬੋ ਪੋਸਟਮਾਰਟਮ ਲਈ ਭੇਜਿਆ ਗਿਆ। ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਟੈਂਕਰ ਚਾਲਕ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਮੋੜ ਕਾਂਗਰਸ ਦੇ ਹਲਕਾ ਇੰਚਾਰਜ ਮੰਗਤ ਰਾਏ ਬਾਂਸਲ ਵੀ ਘਟਨਾ ਵਾਲੀ ਥਾਂ 'ਤੇ ਪੁੱਜੇ ਅਤੇ ਉਨ੍ਹਾਂ ਦੁਰਘਟਨਾ ਦੌਰਾਨ ਮਾਰੇ ਗਏ ਵਿਅਕਤੀਆਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇਸ ਦੁਖਦਾਈ ਘਟਨਾ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

PunjabKesari


author

Anuradha

Content Editor

Related News