ਖੁਸ਼ੀਆਂ ਨੂੰ ਲੱਗਿਆ ਗ੍ਰਹਿਣ! ਵਿਆਹ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ
Monday, Mar 24, 2025 - 05:31 AM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਦੀਨਾਨਗਰ ਦੇ ਪਿੰਡ ਡੀਂਡਾ ਨੇੜੇ ਰਿਸ਼ਤੇਦਾਰ ਦੇ ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਨਾਲ ਹਾਦਸਾ ਵਾਪਰ ਗਿਆ। ਇਸ ਦੌਰਾਨ ਪਰਿਵਾਰ ਦੀ ਕਾਰ ਦਾ ਸੰਤੁਲਨ ਵਿਗੜਨ ਕਾਰਨ ਰੋਡ ਤੋਂ ਹੇਠਾਂ ਜਾ ਕੇ ਪਲਟ ਗਈ, ਜਿਸ ਕਾਰਨ ਕਾਰ ਚਾਲਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਕਾਰ 'ਚ ਸਵਾਰ ਉਸ ਦੀਆਂ ਭੈਣਾਂ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਹਨ।
'ਜੇ ਮੇਰੇ ਪਤੀ ਗਲਤ ਹੋਏ ਤਾਂ...', ਰਿਤੂ ਬਾਠ ਨੇ ਕਰ'ਤੀ CBI ਜਾਂਚ ਦੀ ਮੰਗ (ਵੀਡੀਓ)
ਮਿਲੀ ਜਾਣਕਾਰੀ ਅਨੁਸਾਰ ਪਿੰਡ ਦੋਆਬਾ ਤੋਂ ਇੱਕ ਲੜਕੀ ਦਾ ਵਿਆਹ ਘਰੋਟਾ ਮੋੜ 'ਤੇ ਪੈਂਦੇ ਆਨੰਦ ਪੈਲੇਸ ਵਿਚ ਹੋਇਆ ਸੀ ਜਦੋਂ ਹੀ ਵਿਆਹ ਖਤਮ ਹੋਇਆ ਤਾਂ ਲੜਕੀ ਨੂੰ ਵਿਦਾ ਕਰਨ ਤੋਂ ਬਾਅਦ ਲੜਕੀ ਦੇ ਮਾਮੇ ਦਾ ਬੇਟਾ ਜਤਿੰਦਰ ਕੁਮਾਰ ਉਰਫ ਮਿੰਟੂ ਵਾਸੀ ਅਵਾਂਖਾ, ਜੋ ਕਿ ਆਪਣੀਆਂ 3 ਭੈਣਾਂ ਸਮੇਤ ਕਾਰ 'ਚ ਸਵਾਰ ਹੋ ਕੇ ਪਿੰਡ ਦੋਆਬਾ ਵਾਪਸ ਪਰਤ ਰਿਹਾ ਸੀ। ਅਚਾਨਕ ਕਾਰ ਪਿੰਡ ਡੀਡਾ ਨੇੜੇ ਬੇਕਾਬੂ ਹੋ ਕੇ ਪਲਟ ਗਈ, ਜਿਸ ਵਿਚ ਕਾਰ ਸਵਾਰ ਲੜਕੇ ਮੌਤ ਹੋ ਗਈ ਜਦ ਕਿ ਇੱਕ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਦਾ ਇਲਾਜ ਗੁਰਦਾਸਪੁਰ ਦੇ ਇਕ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ। ਕੁਝ ਹੀ ਮਿੰਟਾਂ ਵਿੱਚ ਇਕਦਮ ਖੁਸ਼ੀ ਗਮਾਂ ਵਿੱਚ ਬਦਲਣ ਕਾਰਨ ਪੂਰੇ ਇਲਾਕੇ ਅੰਦਰ ਸੋਗ ਵਾਲੀ ਲਹਿਰ ਪਾਈ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8