ਧਾਰਮਿਕ ਸਥਾਨ ’ਤੇ ਜਾ ਰਹੇ ਪਰਿਵਾਰ ਨਾਲ ਵਾਪਰੀ ਅਣਹੋਣੀ, ਭਾਖੜਾ ਨਹਿਰ ’ਚ ਡਿੱਗੀ ਕਾਰ, 3 ਜੀਆਂ ਦੀ ਮੌਤ

Friday, Feb 10, 2023 - 11:32 PM (IST)

ਨੰਗਲ (ਗੁਰਭਾਗ ਸਿੰਘ)-ਬੀ. ਬੀ. ਐੱਮ. ਬੀ. ਹਾਈਡਲ ਨੰਗਲ ਭਾਖੜਾ ਨਹਿਰ ’ਚ ਐੱਮ. ਪੀ. ਕੋਠੀ ਕੋਲ ਇਕ ਆਈ-20 ਗੱਡੀ ਡਿੱਗਣ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਅਤੇ ਇਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਦੁਪਹਿਰ ਸਵਾ ਤਿੰਨ ਵਜੇ ਦੇ ਕਰੀਬ ਵਾਪਰਿਆ ਅਤੇ ਕੁਝ ਦੇਰ ਬਾਅਦ ਮੋਹਨ ਲਾਲ ਨੂੰ ਨਹਿਰ ’ਚੋਂ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ। ਨਹਿਰ ’ਚ ਡਿੱਗੀ ਗੱਡੀ 2 ਘੰਟੇ ਤੱਕ ਘਟਨਾ ਵਾਲੀ ਥਾਂ ਤੋਂ ਕੁਝ ਦੂਰ ਪਾਣੀ ’ਤੇ ਹੀ ਤੈਰਦੀ ਰਹੀ। ਇਲਾਕੇ ਦੇ ਗੋਤਾਖੋਰ ਕਮਲਪ੍ਰੀਤ ਸੈਣੀ ਦੀ ਟੀਮ ਨੇ ਗੱਡੀ ਸਣੇ ਮ੍ਰਿਤਕ ਦੇਹਾਂ ਨੂੰ ਨਹਿਰ ’ਚੋਂ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ।

ਇਹ ਵੀ ਪੜ੍ਹੋ : ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਫ਼ੈਸਲੇ ਦਾ CM ਮਾਨ ਨੇ ਕੀਤਾ ਸਵਾਗਤ, ਟਵੀਟ ਕਰ ਕਹੀ ਇਹ ਗੱਲ

PunjabKesari

ਪੱਤਰਕਾਰਾਂ ਨਾਲ ਗੱਲ ਕਰਦਿਆਂ ਮੌਕੇ ’ਤੇ ਮੌਜੂਦ ਪੁਲਸ ਅਧਿਕਾਰੀ ਪ੍ਰੀਤਮ ਸਿੰਘ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਲੋਕਾਂ ਦੀ ਮਦਦ ਨਾਲ ਪਹਿਲਾਂ ਹੀ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ, ਉਸ ਦਾ ਨਾਂ ਮੋਹਨ ਸਿੰਘ (65) ਅਤੇ ਉਹ ਜਵਾਹਰ ਮਾਰਕੀਟ ਦਾ ਰਹਿਣ ਵਾਲਾ ਹੈ। ਮੋਹਨ ਸਿੰਘ ਦੀ ਪਤਨੀ ਸਰੋਜ (58), ਉਸ ਦਾ ਜੀਜਾ ਅਕਸ਼ੇ ਕੁਮਾਰ (60) ਤੇ ਭੈਣ ਸੁਮਨ (55) ਵਾਸੀ ਸ਼ਿਵਾਲਿਕ ਐਵੇਨਿਊ ’ਚ ਮੱਥਾ ਟੇਕਣ ਲਈ ਘਰ ਤੋਂ ਕੁਝ ਦੂਰ ਹੀ ਨਹਿਰ ਕੰਢੇ ਗਊਸ਼ਾਲਾ ਨਾਲ ਬਣੇ ਧੂਣਾ ਮੰਦਰ ਵਿਖੇ ਗਏ ਸਨ। ਵਾਪਸ ਆਉਣ ਸਮੇਂ ਚਾਲਕ ਅਕਸ਼ੇ ਕੁਮਾਰ ਕੋਲੋਂ ਅਚਾਨਕ ਗੱਡੀ ਬੇਕਾਬੂ ਹੋ ਕੇ ਨਹਿਰ ’ਚ ਜਾ ਡਿੱਗੀ। ਗੋਤਾਖੋਰਾਂ ਦੀ ਮਦਦ ਨਾਲ ਮ੍ਰਿਤਕ ਦੇਹਾਂ ਨੂੰ ਗੱਡੀ ਸਣੇ ਬਾਹਰ ਕੱਢਿਆ ਜਾ ਚੁੱਕਾ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤੀਆਂ ਜਾਣਗੀਆਂ।

PunjabKesari

ਇਹ ਵੀ ਪੜ੍ਹੋ : ਅਹਿਮ ਖ਼ਬਰ : ਟਾਰਗੈੱਟ ਕਿਲਿੰਗ ਕਰਨ ਵਾਲੇ 2 ਸ਼ੂਟਰ ਗ੍ਰਿਫ਼ਤਾਰ, ਵਿਦੇਸ਼ ਤੱਕ ਜੁੜੇ ਨੇ ਤਾਰ


Manoj

Content Editor

Related News