ਭੈਣ ਘਰ ਬੱਚਾ ਹੋਣ 'ਤੇ ਮਠਿਆਈ ਲੈਣ ਜਾ ਰਿਹਾ ਸੀ ਭਰਾ, ਰਾਹ 'ਚ ਵਾਪਰ ਗਿਆ ਭਾਣਾ

Friday, Oct 18, 2024 - 03:37 PM (IST)

ਭੈਣ ਘਰ ਬੱਚਾ ਹੋਣ 'ਤੇ ਮਠਿਆਈ ਲੈਣ ਜਾ ਰਿਹਾ ਸੀ ਭਰਾ, ਰਾਹ 'ਚ ਵਾਪਰ ਗਿਆ ਭਾਣਾ

ਲੁਧਿਆਣਾ (ਰਾਜ)- ਭੈਣ ਦੇ ਬੇਟਾ ਹੋਣ ਦੀ ਖੁਸ਼ੀ ’ਚ ਮਠਿਆਈ ਲੈਣ ਜਾ ਰਹੇ 2 ਦੋਸਤਾਂ ਦਾ ਬਾਈਕ ਐਲੀਵੇਟਿਡ ਪੁਲ ’ਤੇ ਸਲਿੱਪ ਕਰ ਕੇ ਡਿਵਾਈਡਰ ਨਾਲ ਟਕਰਾਅ ਗਿਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰੋਹਿਤ ਟੰਡਨ ਅਤੇ ਮੋਹਿਤ ਵਜੋਂ ਹੋਈ ਹੈ। ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੇ ਦੋਵੇਂ ਲਾਸ਼ਾਂ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਈਆਂ, ਜਿਥੇ ਉਨ੍ਹਾਂ ਦਾ ਪੋਸਟਮਾਰਟਮ ਕਰ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ।

ਜਾਣਕਾਰੀ ਮੁਤਾਬਕ ਹਾਦਸਾ ਦੇਰ ਰਾਤ 12.30 ਵਜੇ ਦਾ ਹੈ। ਪਿਤਾ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਮੋਹਿਤ ਆਪਣੇ ਦੋਸਤ ਰੋਹਿਤ ਟੰਡਨ ਨਾਲ ਦੇਰ ਰਾਤ ਬਰਥ-ਡੇ ਪਾਰਟੀ ’ਤੇ ਗਿਆ ਸੀ। ਵਾਪਸ ਆਉਂਦੇ ਸਮੇਂ ਉਨ੍ਹਾਂ ਨੂੰ ਪਤਾ ਲੱਗਾ ਕਿ ਭੈਣ ਮੁਸਕਾਨ ਹਸਪਤਾਲ ’ਚ ਦਾਖਲ ਹੈ। ਉਸ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਲਈ ਹਸਪਤਾਲ ਜਾਣ ਤੋਂ ਪਹਿਲਾਂ ਉਹ ਮਠਿਆਈ ਲੈ ਕੇ ਜਾਣਾ ਚਾਹੁੰਦੇ ਸਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਪਏ ਭੜਥੂ! ਬੈਗ ਖੁੱਲ੍ਹਦਿਆਂ ਹੀ ਉੱਡ ਗਏ ਹੋਸ਼

ਉਹ ਮਠਿਆਈ ਦੀ ਦੁਕਾਨ ਲੱਭਣ ਲਈ ਐਲੀਵੇਟਿਡ ਪੁਲ ’ਤੇ ਜਾ ਰਹੇ ਸਨ। ਜਦੋਂ ਉਹ ਸਬਜ਼ੀ ਮੰਡੀ ਚੌਕ ਨੇੜੇ ਪੁੱਜੇ ਤਾਂ ਟਾਇਰ ਸਲਿੱਪ ਹੋਣ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਡਿਵਾਈਡਰ ਨਾਲ ਟਕਰਾਅ ਗਿਆ, ਜਿਸ ਕਾਰਨ ਦੋਵੇਂ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਫੋਟੋ ਕਿਸੇ ਨੇ ਸੋਸ਼ਲ ਮੀਡੀਆ ’ਤੇ ਪਾਈ ਸੀ, ਜਿਸ ਤੋਂ ਉਨ੍ਹਾਂ ਨੂੰ ਅੱਧੇ ਘੰਟੇ ਬਾਅਦ ਪਤਾ ਲੱਗਾ। ਪਵਨ ਨੇ ਕਿਹਾ ਕਿ ਮੋਹਿਤ ਨੇ ਹੁਣੇ ਐੱਮ. ਬੀ. ਏ. ਦੀ ਪੜ੍ਹਾਈ ਖਤਮ ਕੀਤੀ ਹੈ। ਪਵਨ ਮੁਤਾਬਕ ਉਨ੍ਹਾਂ ਦੇ 3 ਬੱਚੇ ਹਨ। ਮੋਹਿਤ ਇਕਲੌਤਾ ਬੇਟਾ ਸੀ।

ਮ੍ਰਿਤਕ ਰੋਹਿਤ ਟੰਡਨ ਦੇ ਪਿਤਾ ਸੁਭਾਸ਼ ਟੰਡਨ ਨੇ ਦੱਸਿਆ ਕਿ ਉਹ ਟਿੱਬਾ ਰੋਡ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਬੇਟਾ ਮਨੀ ਟ੍ਰਾਂਸਫਰ ਦਾ ਕੰਮ ਕਰਦਾ ਸੀ। ਹਾਲ ਦੀ ਘੜੀ ਦੋਵੇਂ ਪਰਿਵਾਰਾਂ ਦੇ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News