ਹਾਦਸੇ ਦੌਰਾਨ ਇਕ ਦੀ ਮੌਤ
Sunday, Jul 22, 2018 - 03:14 AM (IST)

ਤਰਨਤਾਰਨ, (ਰਾਜੂ)- ਥਾਣਾ ਸਰਹਾਲੀ ਦੀ ਪੁਲਸ ਨੇ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਅਣਪਛਾਤੇ ਕਾਰ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਮੁੱਦਈ ਸੁਖਮਨ ਸਿੰਘ ਪੁੱਤਰ ਕਾਹਨ ਸਿੰਘ ਵਾਸੀ ਪੱਤੀ ਦਾਸ ਕੀ ਨੌਸ਼ਹਿਰਾ ਪੰਨੂੰਅਾਂ ਨੇ ਦਰਖਾਸਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਅਤੇ ਦੂਸਰੇ ਮੋਟਰਸਾਈਕਲ ’ਤੇ ਉਸ ਦਾ ਜੀਜਾ ਸਰਦੂਲ ਸਿੰਘ ਸਵਾਰ ਹੋ ਕੇ ਘਰੇਲੂ ਕੰਮ ਸਬੰਧੀ ਨੌਸ਼ਹਿਰਾ ਪੰਨੂੰਅਾਂ ਜਾ ਰਹੇ ਸੀ। ਇਸ ਦੌਰਾਨ ਜਦੋਂ ਉਹ ਭੱਠਲ ਬਾਈਪਾਸ ਨੌਸ਼ਹਿਰਾ ਪੰਨੂੰਅਾਂ ਪੁੱਜੇ ਤਾਂ ਤਰਨਤਾਰਨ ਸਾਈਡ ਵੱਲੋਂ ਆਈ ਇਕ ਕਾਰ ਨੰਬਰੀ ਪੀ. ਬੀ.06-ਏ. ਬੀ.1297 ਦੇ ਡਰਾਈਵਰ ਨੇ ਬਡ਼ੀ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਉਸ ਦੇ ਜੀਜੇ ਦੇ ਮੋਟਰਸਾਈਕਲ ’ਚ ਮਾਰੀ, ਜਿਸ ਨਾਲ ਉਸ ਦੇ ਜੀਜੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਤਫਤੀਸ਼ੀ ਅਫਸਰ ਨੇ ਅਣਪਛਾਤੇ ਕਾਰ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।