ਲਾਂਡਰਾ ਤੋਂ ਖਰੜ ਜਾਣ ਵਾਲੇ ਦੇਣ ਧਿਆਨ, ਇਸ Road ''ਤੇ ਲੱਗਾ ਭਾਰੀ ਜਾਮ (ਵੀਡੀਓ)

Tuesday, Jul 23, 2024 - 12:17 PM (IST)

ਲਾਂਡਰਾ ਤੋਂ ਖਰੜ ਜਾਣ ਵਾਲੇ ਦੇਣ ਧਿਆਨ, ਇਸ Road ''ਤੇ ਲੱਗਾ ਭਾਰੀ ਜਾਮ (ਵੀਡੀਓ)

ਮੋਹਾਲੀ (ਕੁਲਦੀਪ) : ਲਾਂਡਰਾ ਤੋਂ ਖਰੜ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਸ ਰੋਡ 'ਤੇ ਸੀਮੈਂਟ ਦਾ ਭਰਿਆ ਟੈਂਕਰ ਪਲਟ ਗਿਆ ਹੈ, ਜਿਸ ਕਾਰਨ ਆਵਾਜਾਈ ਠੱਪ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਖਰੜ ਰੋਡ ਸੰਤੇਮਾਜਰਾ ਰੋਡ ਗੁਰੂ ਦਰਬਾਰ ਨੇੜੇ ਵਾਪਰਿਆ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ 'ਤੇ ਮੰਡਰਾ ਰਿਹੈ ਖ਼ਤਰਾ! ਚਿਤਾਵਨੀ ਦੇ ਬਾਵਜੂਦ ਵੀ ਨਹੀਂ ਕੀਤੀ ਜਾ ਰਹੀ ਪਰਵਾਹ

ਇੱਥੇ ਸੀਮੈਂਟ ਦਾ ਭਰਿਆ ਟੈਂਕਰ ਪਲਟਣ ਕਾਰਨ ਸੜਕ 'ਤੇ ਜਾਮ ਲੱਗ ਗਿਆ ਅਤੇ ਸੜਕ ਦੇ ਦੋਵੇਂ ਪਾਸਿਓਂ ਆਵਾਜਾਈ ਬੰਦ ਹੋ ਗਈ। ਇਸ ਹਾਦਸੇ ਦੌਰਾਨ ਟੈਂਕਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਫਿਲਹਾਲ ਸੜਕ 'ਤੇ ਭਾਰੀ ਜਾਮ ਲੱਗਾ ਹੋਇਆ ਹੈ। ਇਸੇ ਤਰ੍ਹਾਂ ਮੋਹਾਲੀ ਏਅਰਪੋਰਟ ਰੋਡ 'ਤੇ ਵੀ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ : ਫਿਰੋਜ਼ਪੁਰ ਵਾਸੀਆਂ ਲਈ ਵੱਡਾ ਤੋਹਫ਼ਾ, MP ਸ਼ੇਰ ਸਿੰਘ ਘੁਬਾਇਆ ਨੇ ਕੀਤਾ ਐਲਾਨ (ਵੀਡੀਓ)

ਇੱਥੇ ਗਿਲਕੋ ਪਾਰਤ ਨੇੜ ਕਈ ਗੱਡੀਆਂ ਪਲਟ ਗਈਆਂ ਅਤੇ ਗੱਡੀਆਂ 'ਚ ਸਵਾਰ ਕੁੱਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਫਿਲਹਾਲ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News