ਇਨੋਵਾ ਗੱਡੀ ਨੂੰ ਟਰੱਕ ਨੇ ਮਾਰੀ ਟੱਕਰ, 2 ਲੋਕ ਜ਼ਖਮੀ

Wednesday, Aug 16, 2023 - 03:17 PM (IST)

ਇਨੋਵਾ ਗੱਡੀ ਨੂੰ ਟਰੱਕ ਨੇ ਮਾਰੀ ਟੱਕਰ, 2 ਲੋਕ ਜ਼ਖਮੀ

ਬਟਾਲਾ (ਸਾਹਿਲ) : ਇਕ ਇਨੋਵਾ ਗੱਡੀ ਨੂੰ ਟਰੱਕ ਵਲੋਂ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਕਾਕਾ ਸਿੰਘ ਵਾਸੀ ਜੰਮੂ ਨੇ ਦੱਸਿਆ ਕਿ ਉਹ ਆਪਣੀ ਇਨੋਵਾ ਕਾਰ ’ਤੇ ਸਵਾਰੀਆਂ ਨੂੰ ਲੈ ਕੇ ਅੰਮ੍ਰਿਤਸਰ ਲਈ ਗਿਆ ਸੀ। ਜਦੋਂ ਉਹ ਵਾਪਸ ਪਰਤ ਰਿਹਾ ਸੀ ਤਾਂ ਪਿੰਡ ਅਹਿਮਦਾਬਾਦ ਨੇੜੇ ਗੋਖੂਵਾਲ ਬਾਈਪਾਸ ਕੋਲ ਸਥਿਤ ਢਾਬੇ ’ਤੇ ਗੱਡੀ ਖੜ੍ਹੀ ਕਰਕੇ ਚਾਹ ਪੀਣ ਲਈ ਉਤਰਨ ਲੱਗੇ।

ਇਸੇ ਦੌਰਾਨ ਪਿੱਛੋਂ ਆਏ ਇਕ ਤੇਜ਼ ਰਫ਼ਤਾਰ ਟਰੱਕ ਨੇ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਦੇ ਸਿੱਟੇ ਵਜੋਂ ਗੱਡੀ ਵਿਚ ਸਵਾਰ ਕਾਕਾ ਸਿੰਘ ਸਮੇਤ ਗੱਡੀ ਦਾ ਡਰਾਈਵਰ ਜਿਸਦਾ ਨਾਮ ਪਤਾ ਨਹੀਂ ਚੱਲ ਸਕਿਆ, ਵੀ ਜ਼ਖਮੀ ਹੋ ਗਿਆ। ਉਪਰੰਤ ਉਸ ਨੂੰ 108 ਐਂਬੂਲੈਂਸ ਦੇ ਮੁਲਾਜ਼ਮਾਂ ਨੇ ਤੁੰਰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ।
 


author

Babita

Content Editor

Related News