ਬਲੈਰੋ ਗੱਡੀ ਤੇ ਮੋਟਰਸਾਈਕਲ ਦੀ ਟੱਕਰ ਦੌਰਾਨ 2 ਨੌਜਵਾਨ ਜ਼ਖਮੀ, ਗੱਡੀ ਚਾਲਕ ਖ਼ਿਲਾਫ਼ ਮਾਮਲਾ ਦਰਜ

Sunday, May 08, 2022 - 10:54 AM (IST)

ਬਲੈਰੋ ਗੱਡੀ ਤੇ ਮੋਟਰਸਾਈਕਲ ਦੀ ਟੱਕਰ ਦੌਰਾਨ 2 ਨੌਜਵਾਨ ਜ਼ਖਮੀ, ਗੱਡੀ ਚਾਲਕ ਖ਼ਿਲਾਫ਼ ਮਾਮਲਾ ਦਰਜ

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਤੋਂ ਸੁਨਾਮ ਨੂੰ ਜਾਂਦੀ ਮੁੱਖ ਸੜਕ ਉੱਪਰ ਪਿੰਡ ਫੱਗੂਵਾਲਾ ਨੇੜੇ ਇਕ ਬਲੈਰੋ ਕੈਪਰ ਗੱਡੀ ਅਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ’ਚ ਮੋਟਰਸਾਇਕਲ ਸਵਾਰ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਕਲੋਦੀ ਨੇ ਪੁਲਸ ਨੂੰ ਕੀਤੀ ਸ਼ਿਕਾਇਤ ਦੱਸਿਆ ਕਿ ਉਹ ਅਤੇ ਉਸ ਦਾ ਇਕ ਹੋਰ ਸਾਥੀ ਗੁਲਜਾਰ ਸਿੰਘ ਪੁੱਤਰ ਰਾਮ ਸਿੰਘ ਜਦੋਂ ਆਪਣੇ ਮੋਟਰਸਾਇਕਲ ਰਾਹੀ ਪਿੰਡ ਬਲਿਆਲ ਵਿਖੇ ਰਾਜਗੀਰੀ ਦਾ ਕੰਮ ਕਰਨ ਲਈ ਸੁਨਾਮ ਭਵਾਨੀਗੜ੍ਹ ਮੁੱਖ ਸੜਕ ਰਾਹੀਂ ਆ ਰਹੇ ਸਨ ਤਾਂ ਰਸਤੇ ’ਚ ਪਿੰਡ ਫੱਗੂਵਾਲਾ ਨੇੜੇ ਪਿੰਡ ਰੇਤਗੜ੍ਹ ਸਾਈਡ ਤੋਂ ਆਉਂਦੇ ਰਸਤੇ ਰਾਹੀਂ ਆਈ ਬਲੈਰੋ ਕੈਪਰ ਗੱਡੀ ਦੇ ਚਾਲਕ ਵੱਲੋਂ ਆਪਣੀ ਗੱਡੀ ਬਿਨ੍ਹਾਂ ਹਾਰਨ ਬਜਾਏ ਮੁੱਖ ਸੜਕ ਉਪਰ ਚੜ੍ਹਾ ਦਿੱਤੀ ਗਈ।

ਇਸ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਇਸ ਗੱਡੀ ਨਾਲ ਟਕਰਾ ਗਿਆ। ਜਿਸ ਕਾਰਨ ਉਹ ਦੋਵੇ ਸੜਕ ਉਪਰ ਡਿੱਗ ਪਏ ਅਤੇ ਇਸ ਹਾਦਸੇ ’ਚ ਗੁਲਜਾਰ ਸਿੰਘ ਦੇ ਸਿਰ, ਮੂੰਹ ਅਤੇ ਸਰੀਰ ਉੱਪਰ ਕਾਫੀ ਸੱਟਾਂ ਲੱਗਣ ਕਾਰਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਦੋਂ ਕਿ ਉਸ ਦੇ ਵੀ ਮਾਮੂਲੀ ਸੱਟਾਂ ਲੱਗੀਆਂ। ਪੁਲਸ ਨੇ ਕੁਲਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਬਲੈਰੋ ਕੈਪਰ ਗੱਡੀ ਦੇ ਚਾਲਕ ਅਨਿਲ ਪੁੱਤਰ ਸੂਰਜ ਮੱਲ ਵਾਸੀ ਖੇੜੀ ਮਹਿਮ ਜ਼ਿਲ੍ਹਾ ਰੋਹਤਕ ਹਰਿਆਣਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News