ਅੰਮ੍ਰਿਤਸਰ ''ਚ ਭਿਆਨਕ ਹਾਦਸਾ, 5 ਲੋਕਾਂ ਦੀ ਮੌਤ (ਤਸਵੀਰਾਂ)

Saturday, Jan 12, 2019 - 06:39 PM (IST)

ਅੰਮ੍ਰਿਤਸਰ ''ਚ ਭਿਆਨਕ ਹਾਦਸਾ, 5 ਲੋਕਾਂ ਦੀ ਮੌਤ (ਤਸਵੀਰਾਂ)

ਅੰਮ੍ਰਿਤਸਰ (ਗੁਰਪ੍ਰੀਤ) : ਅੰਮ੍ਰਿਤਸਰ 'ਚੋਂ ਲੰਘਦੀ ਵੱਲ੍ਹਾ ਨਹਿਰ ਵਿਚ ਟਰੈਕਟਰ-ਟਰਾਲੀ ਪਲਟਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਕੁੱਲ 9 ਲੋਕ ਟਰਾਲੀ 'ਤੇ ਸਵਾਰ ਸਨ ਅਤੇ ਟ੍ਰੈਕਟਰ-ਟਰਾਲੀ ਓਵਰਲੋਡ ਸੀ ਜਦੋਂ ਉਕਤ ਵੱਲ੍ਹਾ ਨਹਿਰ ਕੋਲੋਂ ਲੰਘਦੀ ਸੜਕ ਤੋਂ ਗੁਜ਼ਰਦੇ ਰਹੇ ਸਨ ਤਾਂ ਅਚਾਨਕ ਟ੍ਰੈਕਟਰ-ਟਰਾਲੀ ਦੇ ਅਗਲੇ ਟਾਇਰ ਟੁੱਟ ਗਏ ਅਤੇ ਨਹਿਰ ਵਿਚ ਪਲਟ ਗਈ। ਇਸ ਹਾਦਸੇ ਵਿਚ ਟ੍ਰੈਕਟਰ-ਟਰਾਲੀ ਸਵਾਰ ਲਗਭਗ 5 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਗੰਭੀਰ ਜ਼ਖਮੀ ਹੋ ਗਏ। 

PunjabKesari
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਐੱਸ. ਐੱਚ. ਓ. ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਹਾਲਾਤ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PunjabKesari


author

Gurminder Singh

Content Editor

Related News