ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਖੇਤਾਂ ’ਚ ਪਲਟੀ, 3 ਜ਼ਖਮੀ

Thursday, Aug 30, 2018 - 11:46 PM (IST)

ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਖੇਤਾਂ ’ਚ ਪਲਟੀ, 3 ਜ਼ਖਮੀ

ਕਿਸ਼ਨਪੁਰਾ ਕਲਾਂ, (ਭਿੰਡਰ)-ਬੀਤੀ ਸ਼ਾਮ  6.30 ਵਜੇ ਦੇ ਕਰੀਬ ਇਕ ਤੇਜ਼ ਰਫਤਾਰ  ਕਾਰ ਦੇ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੱਤਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਭਿੰਡਰ  ਖੁਰਦ ਆਪਣੀ ਕਾਰ ’ਚ ਸਵਾਰ ਹੋ ਕੇ ਜਲਾਲਾਬਾਦ ਤੋਂ ਪਿੰਡ ਵਾਪਸ ਪਰਤ ਰਹੇ ਸਨ ਤਾਂ ਪਿੰਡ ਭਿੰਡਰ ਕਲਾਂ ਦੇ ਨਜ਼ਦੀਕ ਅੱਗੇ ਜਾ ਰਹੇ ਮੋਟਰਸਾਈਕਲ ਨੂੰ ਦੇਖ ਕੇ ਚਾਲਕ ਘਬਰਾ ਗਿਆ, ਜਿਸ ਕਾਰਨ  ਕਾਰ ਦਾ ਸੰਤੁਲਨ ਵਿਗਡ਼ ਗਿਆ ਅਤੇ ਕਾਰ ਖੇਤਾਂ ’ਚ ਪਲਟ ਗਈ। ਇਸ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਸਮੇਤ ਤਿੰਨ ਕਾਰ ਸਵਾਰ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਘਟਨਾ ਸਥਾਨ ਮੌਜੂਦ ਲੋਕਾਂ ਨੇ ਕਾਰ ਸਵਾਰ ਵਿਆਕਤੀਆਂ ਨੂੰ ਬਡ਼ੀ ਮੁਸ਼ਕਲ ਨਾਲ ਬਾਹਰ ਕੱਢ ਕੇ ਹਸਪਤਾਲ  ਪਹੁੰਚਾਇਆ, ਜਿਥੇ ਜ਼ਖਮੀਆਂ ਦੀ ਹਾਲਤ ਨੂੰ ਦੇਖਦਿਆਂ  ਮੋਟਰਸਾਈਕਲ ਚਾਲਕ ਨੂੰ ਫਰੀਦਕੋਟ ’ਤੇ ਕਾਰ ਸਵਾਰ  ਇਕ ਵਿਆਕਤੀ ਨੂੰ  ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ। 


Related News