ਸਡ਼ਕ ਹਾਦਸੇ ਵਿਚ ਕਾਰ ਚਾਲਕ ਜ਼ਖਮੀ

Sunday, Aug 26, 2018 - 06:18 AM (IST)

ਸਡ਼ਕ ਹਾਦਸੇ ਵਿਚ ਕਾਰ ਚਾਲਕ ਜ਼ਖਮੀ

ਸਮਾਣਾ, (ਦਰਦ)-ਸਡ਼ਕਾਂ ’ਤੇ ਘੁੰਮਦੇ ਬੇਸਹਾਰਾ ਪਸ਼ੂਆਂ ਕਾਰਨ ਹੋ ਰਹੇ ਹਾਦਸਿਅਾਂ ਵਿਚ ਰੋਜ਼ਾਨਾ ਅਨੇਕਾਂ ਲੋਕ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ ਪਰ ਸਰਕਾਰ ਤੇ ਪ੍ਰਸ਼ਾਸਨ ਇਸ ਸੰਬਧੀ ਗੰਭੀਰ ਨਹੀਂ। ਇਸੇ ਕਡ਼ੀ ਵਿਚ ਸ਼ੁਕਰਵਾਰ ਦੀ ਰਾਤ ਨੂੰ ਸਮਾਣਾ-ਪਾਤਡ਼ਾਂ ਸਡ਼ਕ ’ਤੇ ਬੁੱਢਾ ਦਲ ਸਕੂਲ ਨੇਡ਼ੇ ਘੁੰਮ ਰਹੇ ਅਵਾਰਾ ਪਸ਼ੂ ਨਾਲ ਟਕਰਾ ਜਾਣ ਨਾਲ ਕਾਰ ਸਵਾਰ ਨੌਜਵਾਨ ਗੰਭੀਰ  ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ।  ®ਜਾਣਕਾਰੀ ਅਨੁਸਾਰ ਜ਼ਖਮੀ ਹਿੰਮਾਂਸ਼ੂ ਗਰਗ (25) ਪੁੱਤਰ ਸੁਸ਼ੀਲ ਕੁਮਾਰ ਨਿਵਾਸੀ ਸਮਾਣਾ ਸ਼ੁਕਰਵਾਰ ਦੀ ਰਾਤ ਨੂੰ ਕਾਰ ਰਾਹੀਂ ਪਾਤਡ਼ਾਂ ਤੋਂ ਸਮਾਣਾ ਆ ਰਿਹਾ ਸੀ ਤਾਂ ਸਮਾਣਾ ਪਹੁੰਚਣ ਤੋਂ ਪਹਿਲਾਂ ਬੁੱਢਾ ਦਲ ਸਕੂਲ ਨੇਡ਼ੇ ਉਸ ਦੀ ਕਾਰ ਅੱਗੇ ਇਕ ਅਵਾਰਾ ਪਸ਼ੂ ਆ ਗਿਆ, ਜੋ ਕਾਰ ਨਾਲ  ਟਕਰਾ ਗਿਅਾ ਤੇ ਕਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਨੇ ਕਾਰ ਵਿਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਸਮਾਣਾ ਪਹੁੰਚਾਇਆ।


Related News