ਸਡ਼ਕ ਕੰਢੇ ਲੱਗੀ ਟਾਹਲੀ ਬਣ ਰਹੀ ਹੈ ਹਾਦਸਿਆਂ ਦਾ ਕਾਰਨ
Saturday, Aug 18, 2018 - 11:35 PM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)-ਪਿੰਡ ਰਹੂਡ਼ਿਆਂਵਾਲੀ ਤੋਂ ਭਾਗਸਰ ਨੂੰ ਜਾਣ ਵਾਲੀ ਸਡ਼ਕ, ਜੋ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਅਧੀਨ ਨਵੀਂ ਬਣਾਈ ਗਈ ਹੈ, ਵਿਚ ਇਕ ਟਾਹਲੀ ਲੱਗੀ ਹੋਈ ਹੈ, ਜਿਸ ਨੂੰ ਸਬੰਧਤ ਮਹਿਕਮੇ ਵੱਲੋਂ ਪੁੱਟਿਆ ਨਹੀਂ ਜਾ ਰਿਹਾ। ਇਸ ਕਰ ਕੇ ਇਹ ਟਾਹਲੀ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਸਮਾਜ ਸੇਵਕ ਜਸਕਰਨ ਸਿੰਘ ਬਰਾਡ਼ ਨੇ ਵਣ ਅਤੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਸਡ਼ਕ ਮਹਿਕਮੇ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਟਾਹਲੀ ਨੂੰ ਪੁੱਟਿਆ ਜਾਵੇ ਤਾਂ ਕਿ ਕੋਈ ਹੋਰ ਹਾਦਸੇ ਨਾ ਵਾਪਰਨ।