ਬੈਲ ਗੱਡੀ-ਮੋਟਰਸਾਈਕਲ ਦੀ ਟੱਕਰ, ਨੌਜਵਾਨ ਦੀ ਮੌਤ

Saturday, Aug 18, 2018 - 02:15 AM (IST)

ਬੈਲ ਗੱਡੀ-ਮੋਟਰਸਾਈਕਲ ਦੀ ਟੱਕਰ, ਨੌਜਵਾਨ ਦੀ ਮੌਤ

ਮਮਦੋਟ, (ਸੰਜੀਵ, ਧਵਨ, ਜਸਵੰਤ, ਸ਼ਰਮਾ)–ਪਿੰਡ ਮਾਛੀਵਾਡ਼ਾ ਲਾਗੇ ਚੌਕੀ ਨੇਕੀ ਰਾਮ ਵਿਖੇ ਬੈਲ ਗੱਡੀ ਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ ’ਚ ਮੋਟਰਸਾਈਕਲ ਸਵਾਰ  ਦੀ ਦਰਦਨਾਕ ਮੌਤ ਹੋ ਗਈ ਅਤੇ ਬੈਲ ਗੱਡੀ ਚਾਲਕ ਮੌਕੇ ਤੋਂ  ਫਰਾਰ ਹੋ ਗਿਆ। ਥਾਣਾ ਸਦਰ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਫਿਰੋਜ਼ਪੁਰ ਵਿਖੇ ਭੇਜ ਦਿੱਤਾ ਹੈ। ®ਪੁਲਸ ਕੋਲ ਦਿੱਤੇ ਬਿਆਨਾਂ ’ਚ ਮੁਦਈ ਬਲਵੰਤ ਸਿੰਘ ਵਾਸੀ ਹਬੀਬ ਵਾਲਾ ਨੇ ਦੱਸਿਆ ਕਿ ਦੇਰ ਸ਼ਾਮ ਕਰੀਬ ਉਸ ਦਾ ਭਤੀਜਾ ਸੰਦੀਪ ਸਿੰਘ (18) ਪੁੱਤਰ ਮੱਲ੍ਹਾ ਸਿੰਘ ਮਾਛੀਵਾਡ਼ੇ ਤੋਂ ਮੋਟਰਸਾਈਕਲ ’ਤੇ ਪਿੰਡ ਹਬੀਬ ਵਾਲਾ ਵਿਖੇ ਆ ਰਿਹਾ ਸੀ ਕਿ ਚੌਕੀ ਨੇਕੀ ਰਾਮ ਦੇ ਕੋਲ ਗੁਰਜੰਟ ਸਿੰਘ ਪੁੱਤਰ ਬਲਵੀਰ ਸਿੰਘ ਨੇ ਲਾਪ੍ਰਵਾਹੀ ਨਾਲ ਬੈਲ ਗੱਡੀ  ਉਸ ’ਚ ਮਾਰ ਦਿੱਤੀ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ®ਥਾਣਾ ਫਿਰੋਜ਼ਪੁਰ ਦੇ ਏ. ਐੱਸ. ਆਈ. ਦਰਸ਼ਨ ਲਾਲ ਨੇ ਦੱਸਿਆ ਹੈ ਕਿ ਮ੍ਰਿਤਕ ਸੰਦੀਪ ਸਿੰਘ ਦੇ ਚਾਚੇ ਬਲਵੰਤ ਸਿੰਘ ਦੇ ਬਿਆਨਾਂ ਦੇ ਅਾਧਾਰ ’ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।


Related News