ਗੁਰਦਾਸਪੁਰ 'ਚ ਪਲਟੀ ਬੱਸ, 12 ਲੋਕ ਜ਼ਖਮੀ
Friday, Jul 27, 2018 - 01:54 PM (IST)
ਗੁਰਦਾਸਪੁਰ (ਵਿਨੋਦ)—ਗੁਰਦਾਸਪੁਰ ਦੇ ਨੇੜੇ ਪਿੰਡ ਦਾਖਲਾ ਦੇ ਕੋਲ ਸਵੇਰੇ ਸ਼ੁੱਕਰਵਾਰ ਨੂੰ ਇਕ ਓਵਰਲੋਡ ਪ੍ਰਾਈਵੇਟ ਬੱਸ ਦਾ ਸੰਤੁਲਨ ਵਿਗੜ ਗਿਆ। ਇਸ ਹਾਦਸੇ 'ਚ 12 ਯਾਤਰੀ ਜ਼ਖਮੀ ਹੋ ਗਏ, ਜਦਕਿ 2 ਦੀ ਹਾਲਤ ਗੰਭੀਰ ਹੋਣ ਦੇ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਹਸਪਤਾਲ ਭੇਜਿਆ ਗਿਆ ਅਤੇ ਹੋਰ ਜ਼ਖਮੀਆਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਦੇ ਮੁਤਾਬਕ ਡੀ.ਟੀ. ਸੀ. ਕੰਪਨੀ ਦੀ ਬੱਸ ਨੰਬਰ ਪੀ.ਬੀ.-06 ਸੀ-2932 ਅੱਜ ਸਵੇਰੇ ਲਗਭਗ 7 ਵੱਜ ਕੇ 20 ਮਿੰਟ 'ਤੇ ਦੋਸਤਪੁਰ ਤੋਂ ਗੁਰਦਾਸਪੁਰ ਦੇ ਲਈ ਚੱਲੀ। ਇਸ ਬੱਸ 'ਚ ਲਗਭਗ 60 ਤੋਂ ਵਧ ਸਵਾਰੀਆਂ ਸਵਾਰ ਸੀ, ਜਿਨ੍ਹਾਂ 'ਚ ਜ਼ਿਆਦਾਤਰ ਵਿਦਿਆਰਥੀ ਸੀ। ਜਿਵੇਂ ਹੀ ਇਹ ਬੱਸ ਪਿੰਡ ਦਾਖਲਾ ਦੇ ਕੋਲ ਪਹੁੰਚੀ ਤਾਂ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਪਲਟ ਗਈ।
ਬੱਸ ਦੇ ਪਲਟਦੇ ਹੀ ਪਿੰਡ ਦਾਖਲਾ ਦੇ ਲੋਕ ਅਤੇ ਰਾਹਗੀਰਾਂ ਨੇ ਬੱਸ ਨੂੰ ਰੱਸੀ ਅਤੇ ਟਰੈਕਟਰ ਦੀ ਮਦਦ ਨਾਲ ਸਿੱਧਾ ਕੀਤਾ ਅਤੇ ਬੱਸ 'ਚ ਸਵਾਰ ਯਾਤਰੀਆਂ ਨੂੰ ਬੱਸ 'ਚੋਂ ਕੱਢ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਸੂਚਨਾ ਮਿਲਦੇ ਹੀ ਗੁਰਦਾਸਪੁਰ ਸਦਰ ਪੁਲਸ ਦੇ ਕਰਮਚਾਰੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਮੌਕੇ 'ਤੇ ਪਹੰਚੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਦਾ ਚਾਲਕ ਅਤੇ ਕੰਡਕਟਰ ਮੌਕੇ 'ਤੇ ਭੱਜਣ 'ਚ ਸਫਲ ਹੋ ਗਏ ਹਨ।
