ਮੋਟਰਸਾਈਕਲ-ਟਰਾਲੇ ਦੀ ਟੱਕਰ ’ਚ ਇਕ ਦੀ ਮੌਤ

Tuesday, Jul 10, 2018 - 02:37 AM (IST)

ਮੋਟਰਸਾਈਕਲ-ਟਰਾਲੇ ਦੀ ਟੱਕਰ ’ਚ ਇਕ ਦੀ ਮੌਤ

ਰਾਮਾਂ ਮੰਡੀ(ਪਰਮਜੀਤ)– ਸਥਾਨਕ ਸ਼ਹਿਰ ਦੇ ਰਾਮਾਂ ਮੰਡੀ-ਰਿਫਾਇਨਰੀ ਰੋਡ ਦੇਰ ਰਾਤ ਭਿਆਨਕ ਸਡ਼ਕ ਹਾਦਸਾ ਵਾਪਰਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਰਿਫਾਇਨਰੀ ਰੋਡ ਖਡ਼੍ਹੇ ਮੋਟਰਸਾਈਕਲ ਵਿਚ ਟਰਾਲੇ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ ਜਦੋਂਕਿ ਮੋਟਰਸਾਈਕਲ ’ਤੇ ਪਿੱਛੇ ਬੈਠੇ ਇਕ ਵਿਅਕਤੀ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਰਿਫਾਇਨਰੀ ਪੁਲਸ ਦੁਆਰਾ ਤੁਰੰਤ ਐਂਬੂਲੈਂਸ ਦੀ ਮੱਦਦ ਨਾਲ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਭਰਤੀ ਕਰਵਾਇਅਾ ਅਤੇ ਜ਼ਖ਼ਮੀ ਮੋਟਰਸਾਈਕਲ ਸਵਾਰ ਜ਼ੇਰੇ ਇਲਾਜ ਹੈ। ਹੌਲਦਾਰ ਰਣਧੀਰ ਸਿੰਘ ਪੁਲਸ ਚੌਕੀ ਰਿਫਾਇਨਰੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਨਾਇਬ ਸਿੰਘ ਪੁੱਤਰ ਕਿੱਕਰ ਸਿੰਘ ਵਾਸੀ ਪਿੰਡ ਬੰਗੀ ਰੁੱਘੂ ਵਜੋਂ ਹੈ, ਜਦੋਂਕਿ ਜ਼ਖਮੀ ਮੋਟਰਸਾਈਕਲ ਚਾਲਕ ਦੀ ਪਛਾਣ ਜਸਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਬੰਗੀ ਰੁੱਘੂ ਵਜੋਂ ਹੋਈ ਹੈ, ਜੋ ਆਪਣੀ ਰਿਸ਼ਤੇਦਾਰੀ ’ਚ ਪਿੰਡ ਸ਼ੇਖੂ ਜਾ ਰਹੇ ਸਨ। ਹੌਲਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੇ ਭਰਾ ਅਜੈਬ ਸਿੰਘ ਪੁੱਤਰ ਕਿੱਕਰ ਸਿੰਘ ਵਾਸੀ ਪਿੰਡ ਬੰਗੀ ਰੁੱਘੂ ਦੇ ਬਿਆਨਾਂ ਦੇ ਅਾਧਾਰ ’ਤੇ ਨਾਮਾਲੂਮ ਟਰਾਲਾ ਡਰਾਈਵਰ ਖਿਲਾਫ਼ ਪਰਚਾ ਦਰਜ ਕਰਕੇ ਸਬੰਧਤ ਟਰਾਲੇ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 


Related News