ਸਾਬਕਾ ਸਰਪੰਚ ਦੀ ਸੜਕ ਹਾਦਸੇ ''ਚ ਮੌਤ

Wednesday, Jun 27, 2018 - 03:48 AM (IST)

ਸਾਬਕਾ ਸਰਪੰਚ ਦੀ ਸੜਕ ਹਾਦਸੇ ''ਚ ਮੌਤ

ਲੁਧਿਆਣਾ (ਮਹੇਸ਼)-ਜਲੰਧਰ ਬਾਈਪਾਸ ਚੁੰਗੀ ਕੋਲ ਹੋਏ ਸੜਕ ਹਾਦਸੇ 'ਚ ਪਿੰਡ ਕਾਦੀਆਂ ਦੇ ਸਾਬਕਾ ਸਰਪੰਚ ਦੇਸ ਰਾਜ ਦੀ ਉਸ ਸਮੇਂ ਦਰਦਨਾਕ ਮੌਤ ਹੋ ਗਈ, ਜਦੋਂ ਉਹ ਹਾਈਵੇ ਕ੍ਰਾਸ ਕਰ ਰਿਹਾ ਸੀ ਅਤੇ ਇਸੇ ਦੌਰਾਨ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਮੌਕੇ 'ਤੇ ਹੀ ਦਮ ਤੋੜ ਗਿਆ।  ਸਲੇਮ ਟਾਬਰੀ ਪੁਲਸ ਨੇ ਰੁਲਦੂ ਰਾਮ ਦੀ ਸ਼ਿਕਾਇਤ 'ਤੇ ਹੁਸ਼ਿਆਰਪੁਰ ਦੀ ਨਿਊ ਆਬਾਦੀ ਵਾਸੀ ਅਨਿਕੇਤ ਸੂਦ ਖਿਲਾਫ ਕੇਸ ਦਰਜ ਕਰ ਕੇ ਕੇਸ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਰੁਲਦੂ ਨੇ ਦੱਸਿਆ ਕਿ ਉਹ ਅਤੇ ਸਰਪੰਚ ਰਾਤ 8 ਵਜੇ ਪਿੰਡ ਜਾ ਰਹੇ ਸਨ। ਜਦੋਂ ਉਹ ਹਾਈਵੇ ਕ੍ਰਾਸ ਕਰਨ ਲੱਗੇ ਤਾਂ ਦੋਸ਼ੀ ਨੇ ਲਾਪ੍ਰਵਾਹੀ ਨਾਲ ਕਾਰ ਚਲਾਉਂਦੇ ਹੋਏ ਦੇਸ ਰਾਜ ਨੂੰ ਆਪਣੀ ਲਪੇਟ ਵਿਚ ਲੈ ਲਿਆ। ਦੇਸ ਰਾਜ ਕਾਰ ਨਾਲ ਟਕਰਾਉਣ ਤੋਂ ਬਾਅਦ ਕਈ ਫੁੱਟ ਉੱਪਰ ਉੱਛਲਿਆ ਅਤੇ ਕਾਰ ਦੇ ਅਗਲੇ ਸ਼ੀਸ਼ੇ ਨਾਲ ਟਕਰਾ ਕੇ ਸੜਕ 'ਤੇ ਜਾ ਡਿੱਗਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।


Related News