ਬੱਸ ਨੇ ਔਰਤ ਨੂੰ ਕੁਚਲਿਆ, ਮੌਤ

Thursday, Apr 12, 2018 - 04:11 AM (IST)

ਬੱਸ ਨੇ ਔਰਤ ਨੂੰ ਕੁਚਲਿਆ, ਮੌਤ

ਲੁਧਿਆਣਾ(ਰਿਸ਼ੀ)-ਬੁੱਧਵਾਰ ਦੁਪਹਿਰ ਨੂੰ ਬੱਸ ਸਟੈਂਡ ਦੇ ਨੇੜੇ ਐਕਟਿਵਾ 'ਤੇ ਜਾ ਰਹੀ 1 ਬੱਚੇ ਦੀ ਮਾਂ ਨੂੰ ਤੇਜ਼ ਰਫਤਾਰ ਬੱਸ ਨੇ ਕੁਚਲ ਦਿੱਤਾ। ਜ਼ਖ਼ਮੀ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਅਤੇ ਚਾਲਕ ਬੱਸ ਛੱਡ ਕੇ ਫਰਾਰ ਹੋ ਗਿਆ। ਥਾਣਾ ਐੱਸ. ਬੀ. ਐੱਸ. ਨਗਰ ਦੀ ਪੁਲਸ ਨੇ ਬੱਸ ਕਬਜ਼ੇ ਵਿਚ 'ਚ ਲੈ ਕੇ ਚਾਲਕ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਪ੍ਰਿਯੰਕਾ (30) ਨਿਵਾਸੀ ਹੈਬੋਵਾਲ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤੀ ਹੈ। ਵੀਰਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਜਾਂਚ ਅਧਿਕਾਰੀ ਏ. ਐੱਸ. ਆਈ. ਜਗਤਾਰ ਸਿੰਘ ਅਨੁਸਾਰ ਪ੍ਰਿਯੰਕਾ ਵਿਆਹੀ ਹੋਈ ਸੀ ਅਤੇ ਉਸ ਦੀ ਇਕ ਬੇਟੀ ਹੈ ਪਰ ਕੁੱਝ ਸਮੇਂ ਤੋਂ ਉਹ ਆਪਣੇ ਮਾਪੇ ਘਰ ਰਹਿ ਰਹੀ ਸੀ ਅਤੇ ਬੱਸ ਸਟੈਂਡ ਦੇ ਕੋਲ ਕਿਸੇ ਕੰਪਨੀ 'ਚ ਨੌਕਰੀ ਕਰਦੀ ਸੀ। ਦੁਪਹਿਰ ਨੂੰ ਉਹ ਆਪਣੀ ਐਕਟਿਵਾ 'ਤੇ ਬੱਸ ਸਟੈਂਡ ਦੇ ਕੋਲ ਸਥਿਤ ਢਾਬੇ 'ਤੇ ਖਾਣਾ ਲੈਣ ਲਈ ਜਾ ਰਹੀ ਸੀ, ਤਦ ਬੱਸ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ। ਬੱਸ ਛੱਡ ਕੇ ਭੱਜੇ ਡਰਾਈਵਰ ਨੂੰ ਰਾਹਗੀਰਾਂ ਨੇ ਫੜਨ ਦਾ ਯਤਨ ਕੀਤਾ, ਪਰ ਉਹ ਫਰਾਰ ਹੋ ਗਿਆ। 


Related News