ਆਵਾਰਾ ਪਸ਼ੂ ਨਾਲ ਟਕਰਾਉਣ ''ਤੇ ਨੌਜਵਾਨ ਦੀ ਮੌਤ
Friday, Mar 02, 2018 - 07:23 AM (IST)

ਭੁੱਚੋ ਮੰਡੀ(ਨਾਗਪਾਲ)- ਭੁੱਚੋ-ਬਠਿੰਡਾ ਮੁੱਖ ਸੜਕ 'ਤੇ ਮਾਰਬਲ ਮਾਰਕੀਟ ਵਿਚ ਪੈਟਰੋਲ ਪੰਪ ਦੇ ਕੋਲ ਵਾਪਰੇ ਸੜਕ ਹਾਦਸੇ ਦੌਰਾਨ ਭੁੱਚੋ ਕਲਾਂ ਦੇ ਨੌਜਵਾਨ ਦੀ ਮੌਤ ਹੋ ਗਈ। ਇਸ ਹੋਣਹਾਰ ਨੌਜਵਾਨ ਦੀ ਮੌਤ ਕਾਰਨ ਪਿੰਡ ਅਤੇ ਮੰਡੀ ਵਿਚ ਸ਼ੋਕ ਦੀ ਲਹਿਰ ਫੈਲੀ ਹੋਈ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਐੱਚ. ਡੀ. ਐੱਫ. ਸੀ. ਬੈਂਕ 'ਚ ਕੰਮ ਕਰਦਾ ਇਹ ਨੌਜਵਾਨ ਹਰਪ੍ਰੀਤ ਸ਼ਰਮਾ ਪੁੱਤਰ ਬੇਅੰਤ ਸ਼ਰਮਾ ਬੀਤੀ ਰਾਤ 12 ਵਜੇ ਦੇ ਕਰੀਬ ਬਠਿੰਡਾ ਤੋਂ ਵਾਪਸ ਆਪਣੇ ਘਰ ਭੁੱਚੋ ਕਲਾਂ ਆ ਰਿਹਾ ਸੀ ਕਿ ਮਾਰਬਲ ਮਾਰਕੀਟ 'ਚ ਐੱਸ. ਆਰ. ਪੈਟਰੋਲ ਪੰਪ ਦੇ ਸਾਹਮਣੇ ਉਸ ਦਾ ਮੋਟਰਸਾਈਕਲ ਅਚਾਨਕ ਹੀ ਸੜਕ 'ਤੇ ਫਿਰਦੇ ਆਵਾਰਾ ਪਸ਼ੂ ਨਾਲ ਟਕਰਾ ਗਿਆ ਅਤੇ ਉਹ ਉਛਲ ਕੇ ਸੜਕ ਦੇ ਵਿਚਕਾਰ ਜਾ ਡਿੱਗਿਆ ਅਤੇ ਲੰਘ ਰਹੇ ਵਹੀਕਲਾਂ ਦੀ ਲਪੇਟ 'ਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਹਾਰਾ ਵੈੱਲਫੇਅਰ ਸੋਸਾਇਟੀ ਭੁੱਚੋ ਖੁਰਦ ਦੇ ਵਰਕਰਾਂ ਨੇ ਐਂਬੂਲੈਂਸ ਰਾਹੀਂ ਉਸ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਪਹੁੰਚਾਇਆ।